The Summer News
×
Thursday, 16 May 2024

 ਚੋਲਟੀ ਖੇੜੀ ਵਿਖੇ ਕ+ਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌ+ਤ, ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਹੋਣ ਕਾਰਨ ਵਾਪਰਿਆ ਹਾਦ+ਸਾ

ਫਤਹਿਗੜ੍ਹ ਸਾਹਿਬ : ਜ਼ਿਲੇ ਦੇ ਪਿੰਡ ਚੋਲਟੀ ਖੇੜੀ ਵਿਖੇ ਇੱਕ ਨੌਜਵਾਨ ਦੀ ਕ+ ਰੰਟ ਲੱਗਣ ਕਾਰਨ ਮੌ. ਤ ਹੋ ਜਾਣ ਅਤੇ ਦੂਸਰਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮ੍ਰਿ+ ਤਕ ਨੌਜਵਾਨ ਸ਼ਾਹਬਾਜ਼ ਸਿੰਘ ਨੇ ਹਫਤੇ ਤੱਕ ਅਮਰੀਕਾ ਵਿਦੇਸ਼ ਵਿਚ ਆਪਣੀ ਅਗਲੇਰੀ ਪੜ੍ਹਾਈ ਕਰਨ ਵਿਦੇਸ਼ ਜਾਂਣਾ ਸੀ ਤੇ ਇਸ ਮੰਦ" ਭਾਗੀ ਘਟਨਾ ਵਾਪਰਨ ਦੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।


ਮ੍ਰਿ+ ਤਕ ਨੌਜਵਾਨ ਸ਼ਾਹਬਾਜ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਹਾ+ ਦਸਾ ਬਿਜਲੀ ਦੀਆਂ ਢਿੱਲੀਆਂ ਤਾਰਾਂ ਹੋਣ ਕਾਰਨ ਵਾਪਰਿਆ । ਉਨ੍ਹਾਂ ਦੱਸਿਆ ਹੈ ਕਿ ਸ਼ਾਹਬਾਜ ਸਿੰਘ ਅਤੇ‌ ਦੂਜਾ ਨੌਜਵਾਨ ਆਪਣੇ ਘਰ ਵੱਲ ਨੂੰ ਲੋਹੇ ਦੀ ਪੌੜੀ ਲੈ ਕੇ ਆ ਰਹੇ ਸੀ। ਗਲੀ ਦੇ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਨਾਲ ਲੋਹੇ ਦੀ ਪੌੜੀ ਲੱਗਣ ਕਾਰਨ ਪਉੜੀ ਚ ਕਰੰਟ ਆ ਗਿਆ। ਜਿਸ ਦੇ ਨਾਲ ਸ਼ਾਹਬਾਜ਼ ਸਿੰਘ ਦੀ ਮੌ+ ਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼/ ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।


ਉਨ੍ਹਾਂ ਕਿਹਾ ਹੈ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਕੱਸਣ ਦੇ ਲਈ ਲਿਖਤੀ ਸ਼ਿਕਾਇਤ ਬਿਜਲੀ ਬੋਰਡ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਸੀ, ਪਰ ਬਿਜਲੀ ਦੀਆਂ ਢਿੱਲੀਆਂ ਤਾਰਾਂ ਨਹੀਂ ਕੱਸੀਆ ਗਈਆ। ਉਨ੍ਹਾਂ ਕਿਹਾ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਮੌ: ਤ ਹੋ ਗਈ।

Story You May Like