The Summer News
×
Monday, 08 July 2024

ਚੋਣ ਪਿੜ ’ਚੋਂ ਕੈਪਟਨ ਤੇ ਸਿੱਧੂ ਦੀ ਗੈਰਹਾਜ਼ਰੀ ਨੇ ਛੇੜੀ ਨਵੀਂ ਚਰਚਾ

ਭਲਕੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ’ਚੋਂ ਐਤਕੀਂ ਪਟਿਆਲਾ ਦੇ ਦੋ ਵੱਡੇ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੈਰਹਾਜ਼ਰ ਰਹੇ। ਕੈਪਟਨ ਅਮਰਿੰਦਰ ਸਿੰਘ ਤਾਂ ਆਪਣੀ ਪਤਨੀ ਪ੍ਰਨੀਤ ਕੌਰ ਵੱਲੋਂ ਚੋਣ ਲੜਨ ਦੇ ਬਾਵਜੂਦ ਉਹ ਇਕ ਦਿਨ ਵੀ ਨਾਲ ਨਜ਼ਰ ਨਹੀਂ ਆਏ । ਜਾਣਕਾਰੀ ਇਹ ਮਿਲੀ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ। ਪ੍ਰਨੀਤ ਕੌਰ ਪੰਜ ਵਾਰ ਚੋਣ ਲੜ ਕੇ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਇਨ੍ਹਾਂ ਸਾਰੀਆਂ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਇੱਥੇ ਚੋਣ ਪ੍ਰਚਾਰ ਕਰਨ ਆਉਂਦੇ ਰਹੇ ਹਨ। ਉਂਝ, ਅਮਰਿੰਦਰ ਸਿੰਘ ਨੇ ਇੱਥੇ ਪੱਤਰ ਜਾਰੀ ਕਰਕੇ ਹਲਕਾ ਵਾਸੀਆਂ ਨੂੰ ਪ੍ਰਨੀਤ ਕੌਰ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣ ਸਕੇ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਦੇ ਹੱਕ 'ਚ ਫੈਸਲਾ ਲੈਣ। ਇਸੇ ਤਰ੍ਹਾਂ ਸਿਆਸੀ ਮੰਚਾਂ ’ਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਗੈਰ-ਹਾਜ਼ਰੀ ਲੋਕਾਂ ਨੂੰ ਵੀ ਰੜਕੀ।ਹੋ ਸਕਦਾ ਹੈ ਕਿ ਉਹ ਆਈਪੀਐੱਲ ਵਿੱਚ ਰੁੱਝੇ ਰਹੇ ਹੋਣ। ਇਸ ਲਈ ਪ੍ਰਚਾਰ ਵਿੱਚ ਨਹੀਂ ਪੁੱਜੇ। ਬੀਤੀ 29 ਮਈ ਨੂੰ ਇੱਥੇ ਡਾ. ਧਰਮਵੀਰ ਗਾਂਧੀ ਦੇ ਹੱਕ ’ਚ ਰੈਲੀ ਕਰਨ ਆਏ ਰਾਹੁਲ ਗਾਂਧੀ ਦੀ ਆਮਦ ਮੌਕੇ ਨਵਜੋਤ ਸਿੱਧੂ ਦੇ ਆਉਣ ਦੀ ਚਰਚਾ ਚੱਲੀ ਸੀ, ਪਰ ਫਿਰ ਉਹ ਨਹੀਂ ਆਏ। ਦੋਹਾਂ ਦੀ ਗੈਰ ਮੌਜੂਦਗੀ 'ਤੇ ਲੋਕਾਂ ਨੇ ਸਵਾਲ ਜ਼ਰੂਰ ਖੜ੍ਹੇ ਕੀਤੇ ਨੇ।

Story You May Like