The Summer News
×
Friday, 05 July 2024

PM ਮੋਦੀ ਕੰਨਿਆਕੁਮਾਰੀ ਦੇ ਵਿਵੇਕਾਨੰਦ ਰਾਕ ਮੈਮੋਰੀਅਲ 'ਚ 1 ਜੂਨ ਤੱਕ ਕਰਨਗੇ 45 ਘੰਟੇ ਦਾ ਧਿਆਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਮਿਲਨਾਡੂ ਦੇ ਕੰਨਿਆਕੁਮਾਰੀ 'ਚ ਧਿਆਨ ਕਰਨ ਲਈ ਪਹੁੰਚ ਗਏ ਹਨ। ਕੰਨਿਆਕੁਮਾਰੀ ਪਹੁੰਚਣ ਤੋਂ ਬਾਅਦ PM ਮੋਦੀ ਨੇ ਭਗਵਤੀ ਅੱਮਾਨ ਮੰਦਰ ਵਿੱਚ ਪੂਜਾ -ਅਰਚਨਾ ਕੀਤੀ। ਪ੍ਰਧਾਨ ਮੰਤਰੀ ਧੋਤੀ ਪਹਿਨੇ ਦੱਖਣੀ ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਏ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਤੋਂ ਲੈ ਕੇ 1 ਜੂਨ ਦੀ ਸ਼ਾਮ ਤੱਕ ਵਿਵੇਕਾਨੰਦ ਮੈਮੋਰੀਅਲ ਦੇ ਧਿਆਨ ਮੰਡਪਮ ਵਿੱਚ ਧਿਆਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਉਸੇ ਥਾਂ 'ਤੇ ਦਿਨ-ਰਾਤ ਧਿਆਨ ਕਰਨਗੇ, ਜਿੱਥੇ ਕਈ ਦਹਾਕੇ ਪਹਿਲਾਂ ਸਵਾਮੀ ਵਿਵੇਕਾਨੰਦ ਨੇ ਧਿਆਨ ਕੀਤਾ ਸੀ। ਸਮੁੰਦਰ ਦੇ ਵਿਚਕਾਰ ਸਥਿਤ ਸਮਾਰਕ 'ਤੇ ਭਾਰੀ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਲਈ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਇੱਥੋਂ ਤੱਕ ਕਿ ਭਾਰਤੀ ਤੱਟ ਰੱਖਿਅਕ ਅਤੇ ਭਾਰਤੀ ਜਲ ਸੈਨਾ ਵੀ ਸਖਤ ਚੌਕਸੀ ਰੱਖੇਗੀ।

Story You May Like