The Summer News
×
Saturday, 11 May 2024

ਐਸਐਸਪੀ ਦਫ਼ਤਰ 'ਚ ਪਬਲਿਕ ਦੇ ਲਈ ਬਣਾਇਆ ਗਿਆ AC ਵੇਟਿੰਗ ਹਾਲ

ਫਾਜ਼ਿਲਕਾ : (ਸੁਨੀਲ ਨਾਗਪਾਲ)- ਫਾਜ਼ਿਲਕਾ ਦੇ ਐਸਐਸਪੀ ਦਫ਼ਤਰ ਦੇ ਵਿੱਚ ਰੋਜ਼ਾਨਾ ਦੂਰ-ਦੂਰ ਤੋਂ ਲੋਕ ਆਪਣੀਆਂ ਸਮੱਸਿਆਵਾਂ, ਸ਼ਿਕਾਇਤਾਂ ਲੈ ਕੇ ਪਹੁੰਚਦੇ ਨੇ ਅਫਸਰ ਤਾਂ AC ਕਮਰਿਆਂ ਵਿਚ ਬੈਠੇ ਰਹਿੰਦੇ ਨੇ ਪਰ ਲੋਕਾਂ ਨੂੰ ਦਫਤਰ 'ਚ ਦਾਖਲ ਹੁੰਦਿਆ ਗਰਮੀ ਕਰਕੇ ਕਾਫੀ ਸਮੇਂ ਤੱਕ ਅਫਸਰਾਂ ਨੂੰ ਮਿਲਣ ਦੇ ਲਈ ਗੇਟ ਕੋਲ ਲੱਗੀਆਂ ਕੁਰਸੀਆਂ ਤੇ ਬੈਠ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਫਾਜ਼ਿਲਕਾ ਦੇ ਐਸਐਸਪੀ ਮੈਡਮ ਅਵਨੀਤ ਕੌਰ ਸਿੱਧੂ ਦੇ ਉਪਰਾਲੇ ਸਦਕਾ ਐਸਐਸਪੀ ਦਫ਼ਤਰ 'ਚ ਦਾਖਲ ਹੁੰਦਿਆਂ ਹੀ ਵੇਟਿੰਗ ਹਾਲ ਬਣਾ ਦਿੱਤਾ ਗਿਆ ਦੱਸ ਦੇਈਏ ਕਿ ਇਸ AC ਵੇਟਿੰਗ ਹਾਲ ਵਿਚ ਲੋਕ ਆਰਾਮ ਦੇ ਨਾਲ ਅਫਸਰਾਂ ਨੂੰ ਮਿਲਣ ਦੇ ਲਈ ਇੰਤਜ਼ਾਰ ਕਰ ਸਕਣਗੇ ੳਥੇ ਹੀ SSP ਦਾ ਕਹਿਣਾ ਹੈ ਕਿ ਅਕਸਰ ਹੀ ਉਹ ਦਫ਼ਤਰ ਵਿੱਚ ਦਾਖਲ ਹੁੰਦਿਆਂ ਦੇਖਦੇ ਸਨ ਕਿ ਗਰਮੀ ਬਹੁਤ ਜਿਆਦਾ ਹੋਣ ਕਰਕੇ ਲੋਕ ਕਾਫੀ ਪਰੇਸ਼ਾਨ ਹੁੰਦੇ ਸਨ ਪਰ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰੇਕ ਵਿਅਕਤੀ ਨੂੰ ਮਿਲ ਕੇ ਉਹਨਾਂ ਦੀ ਗੱਲ ਬਾਤ ਸੁਣੀ ਜਾਵੇ|

Story You May Like