The Summer News
×
Sunday, 12 May 2024

ਕਾਰ ਅਤੇ ਟਿੱਪਰ ਦੀ ਟੱ.ਕਰ 'ਚ ਦੋ ਭਰਾਵਾਂ ਨਾਲ ਵਾਪਰਿਆ ਹਾ.ਦਸਾ, 1 ਦੀ ਮੌ. ਤ, ਇਕ ਦੀ ਹਾਲਤ ਨਾਜ਼ੁਕ

ਅਬੋਹਰ  : ਅਬੋਹਰ 'ਚ ਟਿੱਪਰ-ਕਾਰ ਦੀ ਟੱਕਰ 'ਚ 3 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਕਿੱਲਿਆਂਵਾਲੀ ਬਾਈਪਾਸ ’ਤੇ ਇੱਕ ਕਾਰ ਅਤੇ ਟਿੱਪਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਦੌਰਾਨ 3 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


ਵਧੇਰੇ ਜਾਣਕਾਰੀ ਅਨੁਸਾਰ ਸਹਿਬਰਾਮ, ਰਾਮ ਕੁਮਾਰ ਪੁੱਤਰ ਨੱਥੂ ਰਾਮ ਵਾਸੀ ਪਿੰਡ ਰਾਏਪੁਰਾ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਗਿਆਨਚੰਦ ਪੁੱਤਰ ਦੇਵੀ ਲਾਲ ਤਿੰਨੋਂ ਅੱਜ ਇੱਕ ਕਾਰ ਵਿੱਚ ਕਿੱਲਿਆਂਵਾਲੀ ਬਾਈਪਾਸ ਵੱਲ ਜਾ ਰਹੇ ਸਨ। ਇਸ ਦੌਰਾਨ ਉਸ ਦੀ ਟਿੱਪਰ ਨਾਲ ਭਿਆਨਕ ਟੱਕਰ ਹੋ ਗਈ। ਕਾਰ 'ਚ ਸਵਾਰ ਤਿੰਨੋਂ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਸਹਿਬਰਾਮ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਰਾਹਗੀਰਾਂ ਨੇ ਇਸ ਹਾਦਸੇ ਦੀ ਸੂਚਨਾ 108 ਐਂਬੂਲੈਂਸ ਨੂੰ ਦਿੱਤੀ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

Story You May Like