The Summer News
×
Sunday, 12 May 2024

ਨਵੇਂ ਸਾਲ ਤੇ ਫਾਜ਼ਿਲਕਾ ਪੁਲਿਸ ਦੀ ਵੱਡੀ ਕਾਰਵਾਈ ਚੋ/ਰੀ ਦੀਆਂ ਘ.ਟਨਾਵਾਂ ਨੂੰ ਅੰਜਾਮ ਦੇਣ ਵਾਲੇ 11 ਚੋ.ਰ ਕਾਬੂ

ਫਾਜ਼ਿਲਕਾ : ਨਵੇਂ ਸਾਲ ਦੀ ਸ਼ੁਰੂਆਤ ਹੁੰਦਿਆਂ ਹੀ ਫਾਜ਼ਿਲਕਾ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਪੁਲਿਸ ਵੱਲੋਂ ਇਲਾਕੇ ਦੇ ਵਿੱਚ ਚੋਰੀ ਚਕਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋ ਮੁਕਦਮੇ ਦਰਜ ਕੀਤੇ ਗਏ ਨੇ ਜਿਸ ਵਿੱਚ ਇੱਕ ਮੁਕਦਮੇ ਚ 6 ਅਤੇ ਦੂਸਰੇ ਮੁਕਦਮੇ ਵਿੱਚ 5 ਆਰੋਪੀ ਗ੍ਰਿਫਤਾਰ ਹੋਏ ਨੇ ਜਿਨਾਂ ਤੋਂ ਟਰਾਂਸਫਾਰਮਰਾਂ ਦੇ ਵਿੱਚੋਂ ਚੋਰੀ ਕੀਤਾ ਗਿਆ ਕਰੀਬ 250 ਲੀਟਰ ਤੇਲ, ਦੋ ਮੋਟਰਸਾਈਕਲ, ਇਕ ਕਾਰ ਅਤੇ ਦੂਸਰੇ ਮੁਕਦਮੇ ਦੇ ਵਿੱਚ ਕਰੀਬ 22 ਚੋਰੀ ਦੇ ਚਾਵਲਾਂ ਦੇ ਗੱਟੇ ਬਰਾਮਦ ਕੀਤੇ ਨੇ ਪੁਲਿਸ ਦੇ ਮੁਤਾਬਿਕ ਸ਼ੈਲਰਾ ਦੇ ਵਿੱਚੋਂ ਇਹ ਚਾਵਲਾ ਦੇ ਗੱਟੇ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ। ਫਿਲਹਾਲ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।


 

Story You May Like