The Summer News
×
Wednesday, 15 May 2024

ਜਲੰਧਰ ਦਾ ਰਹਿਣ ਵਾਲਾ ਇਕ AC ਫਰਿੱਜ ਮਕੈਨਿਕ ਜਾਣੋ ਕਿਵੇਂ ਬਣਿਆ ਬਾਈਕ ਸ +ਟੰਟ +ਮੈਨ

ਜਲੰਧਰ : ਕਹਿੰਦੇ ਹਨ ਕਿ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ ਅਤੇ ਸ਼ੌਕ ਪੂਰਾ ਕਰਨ ਵਾਸਤੇ ਇਨਸਾਨ ਆਪਣੇ ਕਮਾਏ ਹੋਏ ਪੈਸੇ ਅਤੇ ਆਪਣੀ ਪੂਰੀ ਮਿਹਨਤ ਲਗਾ ਦਿੰਦਾ ਹੈ। ਦੱਸ ਦੇਈਏ ਕਿ ਕੁਝ ਐਸਾ ਹੀ ਹੋਇਆ ਜਲੰਧਰ ਦੇ ਇੱਕ ਬਾਈਕ ਸ .ਟੰਟ ਮੈਨ ਨਾਲ ਜੋ ਕਿਸੇ ਵੇਲੇ ਲੋਕਾਂ ਦੇ ਏਸੀ ਅਤੇ ਫਰਿਜ਼ ਠੀਕ ਕਰਿਆ ਕਰਦਾ ਸੀ ਪਰ ਹੌਲੀ - ਹੌਲੀ ਉਹ ਮੋਟਰਸਾਈਕਲ ਮੋਡੀਫਾਈ ਕਰਨ ਅਤੇ ਉਸ 'ਤੇ ਸ. ਟੰਟ ਕਰਨ ਵੱਲ ਤੁਰ ਪਿਆ। ਜਲੰਧਰ ਦਾ ਰਹਿਣ ਵਾਲਾ ਇਹ ਸ਼ਖਸ ਜਿਸ ਦਾ ਨਾਮ ਜਗਜੀਤ ਹੈ ਅਤੇ ਮੋਟਰਸਾਈਕਲ ਤੇ ਵੱਖ ਵੱਖ ਸ .ਟੰਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦਾ ਹੈ ਕਿ ਇਸ ਨੂੰ ਇਹ ਸ਼ੌਕ ਬਚਪਨ ਤੋਂ ਹੀ ਪੈ ਗਿਆ ਸੀ ਅਤੇ ਸ਼ੁਰੂ - ਸ਼ੁਰੂ ਵਿੱਚ ਇਹ ਆਪਣੀ ਸਾਈਕਲ ਤੇ ਸ .ਟੰਟ ਕਰਦਾ ਹੁੰਦਾ ਸੀ। 


ਜਗਜੀਤ ਮੁਤਾਬਕ ਹੌਲੀ ਹੌਲੀ ਇਸ ਲਈ ਇਹ ਸ .ਟੰਟ ਮੋਟਰਸਾਈਕਲ ਉਤੇ ਕਰਨੇ ਸ਼ੁਰੂ ਕਰ ਦਿੱਤੇ ਉਹ ਆਪਣੇ ਲਈ 2013 ਵਿੱਚ ਇੱਕ ਮੋਟਰਸਾਈਕਲ ਖਰੀਦਿਆ। ਉਹ ਦੱਸਦਾ ਹੈ ਕਿ ਉਸ ਵੇਲੇ ਉਸ ਕੋਲ ਇਸ ਮੋਟਰਸਾਈਕਲ ਖਰੀਦਣ ਦੇ ਪੈਸੇ ਨਹੀਂ ਹੁੰਦੇ ਸੀ ਲੇਕਿਨ ਇਸੇ ਤਰ੍ਹਾਂ ਇਧਰੋਂ ਉਧਰੋਂ ਇਕੱਠੇ ਕਰਕੇ ਪੈਸੇ ਦਾ ਜੁਗਾੜ ਕਰ ਉਸ ਨੇ ਇਹ ਮੋਟਰਸਾਈਕਲ ਖਰੀਦਿਆ ਅਤੇ ਇਸ ਤੇ ਸ .ਟੰਟ ਕਰਨੇ ਸ਼ੁਰੂ ਕੀਤੇ। ਇੱਥੇ ਤੱਕ ਕਿ ਉਸ ਵੱਲੋਂ ਇਸ ਮੋਟਰਸਾਈਕਲ ਨੂੰ ਖੁਦ ਹੀ ਮੋਡੀਫਾਈ ਕੀਤਾ ਗਿਆ ਹੈ ਹੁਣ ਤੱਕ ਇਸ ਸ .ਟੰਟ ਕਰਨ ਲੱਗਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇ .ਸ਼ਾਨੀ ਨਾ ਆਵੇ।  ਜਗਜੀਤ ਮੁਤਾਬਕ ਉਹ ਡਿਸਟ੍ਰਿਕ ਅਤੇ ਸਟੇਟ ਲੈਵਲ ਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਿਆ ਹੈ ਜਦਕਿ ਉਹ ਨੈਸ਼ਨਲ ਵੀ ਖੇਡਣਾ ਚਾਹੁੰਦਾ ਸੀ ਲੇਕਿਨ ਉੱਥੇ ਉਹ ਕਿਸੇ ਪ੍ਰੇ. ਸ਼ਾਨੀ ਕਰਕੇ ਨਹੀਂ ਜਾ ਪਾਇਆ । ਜਗਜੀਤ ਮੁਤਾਬਕ ਸ .ਟੰਟ ਕਰਨਾ ਉਸ ਦਾ ਪੈਸ਼ਨ ਹੈ ਅਤੇ ਉਹ ਸ. ਟੰਟ ਨਹੀਂ ਛੱਡ ਸਕਦਾ ਹਾਲਾਂਕਿ ਅੱਜ ਵੀ ਉਹ ਇਸ ਸ. ਟੰਟ ਲਈ ਮੋਟਰਸਾਈਕਲ ਦਾ ਇਸਤੇਮਾਲ ਕਰ ਰਿਹਾ ਹੈ ਜੋ ਉਸ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਲਿਆ ਸੀ।

Story You May Like