The Summer News
×
Sunday, 28 April 2024

ਹੁਣ LPG ਘਰੇਲੂ ਗੈਸ ਕੁਨੈਕਸ਼ਨ ਲੈਣ ਲਈ ਸੋਚਣਾ ਪਵੇਗਾ 2 ਵਾਰ, ਮੰਹਿਗਾਈ ਦੀ ਮਾਰ ਲੋਕਾਂ ‘ਤੇ ਪੈ ਰਹੀ ਭਾਰੀ

ਚੰਡੀਗੜ੍ਹ :ਮਹਿੰਗਾਈ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। ਕਈ ਸਮੇਂ ਤੋਂ LPG ਘਰੇਲੂ ਗੈਸਾਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਜੇਕਰ ਤੁਸੀਂ ਰਸੋਈ ਗੈਸ ਲਈ ਨਵਾਂ LPG ਗੈਸ ਕੁਨੈਕਸ਼ਨ ਲੈਣਾ ਹੁਣ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਹੈ। ਤੁਹਾਨੂੰ ਦਸ ਦਈਏ ਕਿ LPG ਘਰੇਲੂ ਗੈਸ ਕੁਨੈਕਸ਼ਨ ਲੈਣ ਲਈ ਦੁੱਗਣੇ ਪੈਸੇ ਦੇਣੇ ਪੇਣਗੇ।  ਇਸ ਲਈ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਰਾਸ਼ੀ ‘ਚ 750 ਰੁਪਏ ਦਾ ਵਾਧਾ ਕੀਤਾ ਹੈ। ਇਸ ਦੌਰਾਨ ਦਸ ਦਈਏ ਕਿ ਹੁਣ 5 ਕਿਲੋ ਦੇ ਸਿਲੰਡਰ ਲਈ ਹੁਣ ਹੋਰ 350 ਰੁਪਏ ਦੇਣੇ ਪੈਣਗੇ।


ਜਾਣੋ ਕੀਮਤ ਵਧ ਕੇ ਹੋਈ ਕਿੰਨੀ


ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ, ਨਵਾਂ ਕੁਨੈਕਸ਼ਨ ਲੈਣ ਲਈ ਗਾਹਕ ਨੂੰ 2,200 ਰੁਪਏ ਦੇਣੇ ਪੈਣਗੇ। ਵਧਦਿਆਂ ਕੀਮਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦਸ ਦਈਏ ਕਿ ਇਸ ਤਰ੍ਹਾਂ ਹੁਣ ਸਿਲੰਡਰ ਦੀ ਸਕਿਓਰਿਟੀ ਵਜੋਂ 750 ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ।


Story You May Like