The Summer News
×
Sunday, 28 April 2024

ਲੰਡਨ ਜਾਣ ਦੇ ਸ਼ੌਕੀਨ ਯਾਤਰੀਆਂ ਲਈ ਖੁਸ਼ਖਬਰੀ

ਚੰਡੀਗੜ੍ਹ : ਲੰਡਨ ਜਾਣ ਦੇ ਸ਼ੌਕੀਨ ਯਾਤਰੀਆਂ ਲਈ ਖੁਸ਼ਖਬਰੀ, ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ ਦੀ ਫਲਾਈਟ ਜਲਦੀ ਸ਼ੁਰੂ ਹੋਵੇਗੀ। ਇਥੋਂ ਪਹਿਲਾ ਦੋ ਕੌਮਾਂਤਰੀ ਉਡਾਨਾਂ ਦੁਬਈ ਤੇ ਸ਼ਾਰਜਾਹ ਲਈ ਚੱਲ ਰਹੀਆਂ ਹਨ। ਏਅਰਪੋਰਟ ਅਥਾਰਟੀ ਤੇ ਡਿਪਟੀ ਬ੍ਰਿਟਿਸ਼ ਹਾਈ ਕਮਿਸ਼ਨ ਵਿਚਕਾਰ ਚੱਲ ਰਹੀਆਂ ਮੀਟਿੰਗਾਂ ਵਿਚ ਇਥੋਂ ਲੰਡਨ ਦੀ ਕੌਮਾਂਤਰੀ ਉਡਾਨ ਸ਼ੁਰੂ ਕਰਨ ‘ਤੇ ਸਹਿਮਤੀ ਬਣੀ ਹੈ। ਮੁਹਾਲੀ ਹਵਾਈ ਅੱਡੇ ‘ਤੇ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਵੱਧਣ ਨੂੰ ਮੁੱਖ ਰਖਦਿਆਂ ਲੰਡਨ ਦੀ ਉਡਾਨ ਸ਼ੁਰੂ ਕਰਨ ਬਾਰੇ ਚਰਚਾ ਹੋ ਰਹੀ ਹੈ।


Story You May Like