ਕੈਨੇਡਾ ਵਿਚ ਹੁਣ PR ਲਈ ਖੁਸ਼ਖਬਰੀ, ਫੌਜ ‘ਚ ਭਰਤੀ ਚਾਹਵਾਨ ਪੜੋ ਇਹ ਖਬਰ
ਚੰਡੀਗੜ੍ਹ : ਕੈਨੇਡਾ ਵਿਚ ਹੁਣ PR ਵੀ ਫੌਜ ਵਿਚ ਭਰਤੀ ਹੋ ਸਕਣਗੇ। ਕੈਨੇਡਾ ਵਿਚ ਵੱਡੀ ਗਿਣਤੀ ‘ਚ PR ਭਾਰਤੀ ਵੀ ਹੁਣ ਫੌਜ ਵਿਚ ਭਰਤੀ ਹੋ ਸਕਣਗੇ। ਪਿੱਛਲੇ ਸਾਲ ਤਕਰੀਬਨ ਇਕ ਲੱਖ ਭਾਰਤੀਆਂ ਨੂੰ ਕੈਨੇਡਾ ਵਿਚ ਪੱਕੇ ਨਿਵਾਸੀ (PR) ਮਿਲੀ ਸੀ । ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) ਨੇ ਸਥਾਈ ਨਿਵਾਸੀਆਂ ਨੂੰ ਫੌਜ ਵਿਚ ਭਰਤੀ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਗੁਰਸਿੱਖ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਰਖਿਆ ਮੰਤਰੀ ਰਹਿ ਚੁੱਕੇ ਹਨ। ਕੈਨੇਡਾ ਦੀ ਪੁਲੀਸ ਵਿਚ ਪਹਿਲਾਂ ਹੀ ਵੱਡੀ ਗਿਣਤੀ ਵਿਚ ਪੰਜਾਬੀ ਨਿਵਾਸੀ ਭਰਤੀ ਹਨ। ਫੌਜ ਵਿਚ PR ਨੂੰ ਭਰਤੀ ਹੋਣ ਦੀ ਇਜ਼ਾਜਤ ਮਿਲਣ ਨਾਲ ਪੰਜਾਬੀਆਂ ਨੂੰ ਵਧਣਗੇ ਮੌਕੇ ਰੁਜ਼ਗਾਰ ਮਿਲਣ ਦੇ 10 ਸਾਲਾਂ ਤੋਂ ਕੈਨੇਡਾ ਦੇ ਸਥਾਈ ਨਿਵਾਸੀ ਫੌਜ ਵਿਚ ਭਰਤੀ ਹੋ ਸਕਣਗੇ।