The Summer News
×
Sunday, 28 April 2024

ਭਾਰਤ ਦੇਸ਼ ‘ਚ 3 ਸਾਲਾਂ ਬਾਅਦ ਯਾਤਰੀਆਂ ਦੀ ਗਿਣਤੀ ਵੱਧ ਕੇ ਹੋ ਜਾਵੇਗੀ ਇੰਨੀ

ਚੰਡੀਗੜ੍ਹ : ਦੇਸ਼ ‘ਚ ਬਹੁਤ ਸਾਰੇ ਲੋਕ ਹਨ ਜੋ ਕਿ ਬਾਹਰ (foreign) ਜਾਣ ਦੇ ਸ਼ੌਕੀਨ ਹਨ। ਕੁਝ ਕੁ ਸਾਲਾਂ ਤੋਂ ਯਾਤਰੀਆਂ ਦੀ ਗਿਣਤੀ  ਵੱਧ ਗਈ ਹੈ। ਗਿਣਤੀ ਦੇ ਆਧਾਰ ‘ਤੇ ਦੇਖੀਆ ਜਾਵੇ ਤਾਂ ਪੰਜਾਬ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ ਜੋ foreign ਜਾਣ ਨੂੰ ਪਹਿਲ ਦਿੰਦੇ ਹਨ। ਵਧਦੀ ਗਿਣਤੀ ਨੂੰ ਦੇਖਦੇ ਹੋਏ ਤੇ ਇਸ ਦੇ ਮੱਦੇਨਜ਼ਰ ਸਰਕਾਰ ਹਵਾਬਾਜ਼ੀ ਖੇਤਰ ‘ਚ ਹੋਰ ਵਿਕਾਸ ਕਾਰਜਾਂ ‘ਤੇ ਵੀ ਜ਼ੋਰ ਦੇ ਰਹੀ ਹੈ। ਇਸ ਦੇ ਨਾਲ ਤੁਹਾਨੂੰ ਦਸ ਦਈਏ ਕੀ ਦੇਸ਼ ਦੇ ਛੋਟੇ ਸ਼ਹਿਰਾਂ ਨੂੰ ਹਵਾਈ ਮਾਰਗ ਰਾਹੀਂ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ‘ਚ ਕਰੋੜਾਂ ਯਾਤਰੀ ਹਨ ਜੋ ਕਿ ਫਲਾਈਟਾਂ ਰਾਹੀਂ ਸਫਰ ਕਰਦੇ ਹਨ।


ਜਿੰਨੀ ਯਾਤਰੀਆਂ ਦੀ ਗਿਣਤੀ ਹੁਣ ਹੈ ਉਨ੍ਹੀ ਹੀ ਇਸ ਤੋਂ ਜ਼ਿਆਦਾ ਗਿਣਤੀ 3 ਸਾਲਾਂ ਬਾਅਦ ਵੱਧ ਜਾਵੇਗੀ। ਅਜਿਹੇ ‘ਚ ਉਡਾਣਾਂ ਦੀ ਕੁੱਲ ਗਿਣਤੀ ਦੁੱਗਣੀ ਹੋ ਜਾਵੇਗੀ। ਇਸ ਦੇ ਨਾਲ ਹੀ ਦੇਸ਼ ‘ਚ ਹਵਾਬਾਜ਼ੀ ਉਦਯੋਗ ਦੇ ਵਿਕਾਸ ‘ਤੇ ਸਰਕਾਰ ਬਹੁਤ ਜ਼ੋਰ ਦੇ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ‘ਚ ਹੋਰ ਜ਼ਿਆਦਾ ਹਵਾਈ ਅੱਡੇ ਜਿਵੇਂ ਕੀ ਲਗਭਗ 21 ਨਵੇਂ ਹਵਾਈ ਅੱਡੇ ਬਣਾਏ ਜਾ ਰਹੇ ਹਨ। ਇਨ੍ਹਾਂ ਹਵਾਈ ਅੱਡਿਆਂ ਦੇ ਸ਼ੁਰੂ ਹੋਣ ਤੋਂ ਬਾਅਦ ਫਲਾਈਟ ਕਨੈਕਟੀਵਿਟੀ ਬਿਹਤਰ ਹੋ ਜਾਵੇਗੀ।


Story You May Like