The Summer News
×
Sunday, 28 April 2024

ਅੰਮ੍ਰਿਤਸਰ ਹਵਾਈ ਅੱਡਾ ਨਿੱਜੀ ਕੰਪਨੀ ਦੇ ਹਵਾਲੇ ਕਰਨ ਦਾ ਕੀਤਾ ਫੈਸਲਾ

ਚੰਡੀਗੜ੍ਹ : ਅੰਮ੍ਰਿਤਸਰ ਹਵਾਈ ਅੱਡਾ ਨਿੱਜੀ ਕੰਪਨੀ ਦੇ ਹਵਾਲੇ ਕਰਨ ਦਾ ਫੈਸਲਾ ਹੈ। ਭਾਰਤ ਸਰਕਾਰ ਨੇ ਦੇਸ਼ ਦੇ 25 ਹਵਾਈ ਅੱਡੇ ਠੇਕੇ ‘ਤੇ ਦੇਣ ਦਾ ਫੈਸਲਾ ਲਿਆ ਹੈ। ਅੰਮ੍ਰਿਤਸਰ ਹਵਾਈ ਅੱਡਾ ਵੀ ਠੇਕੇ ‘ਤੇ ਦਿੱਤੇ ਜਾ ਰਹੇ 25 ਹਵਾਈ ਅੱਡਿਆਂ ਵਿਚ ਸ਼ਾਮਲ ਹੈ। ਸਿਵਲ ਹਵਾਬਾਜ਼ੀ ਬਾਰੇ ਰਾਜ ਮੰਤਰੀ ਵੀ ਕੇ ਸਿੰਘ ਨੇ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਹੈ। 25 ਹਵਾਈ ਅੱਡਿਆਂ ਦੇ ਪ੍ਰਬੰਧਨ ਤੇ ਸੰਚਾਲਨ ਦਾ ਜ਼ਿੰਮਾ ਨਿੱਜੀ ਕੰਪਨੀਆਂ ਨੂੰ ਦਿੱਤਾ ਜਾਵੇਗਾ। ਦਿੱਲੀ ਤੇ ਮੁੰਬਈ ਹਵਾਈ ਅੱਡਿਆਂ ਸਮੇਤ 8 ਹਵਾਈ ਅੱਡਿਆਂ ਨੂੰ ਪਹਿਲਾਂ ਹੀ ਪ੍ਰਾਈਵੇਟ ਕੰਪਨੀਆਂ ਹਵਾਲੇ ਦਿੱਤਾ ਜਾ ਚੁੱਕਾ ਹੈ। ਕੇਂਦਰ ਸਰਕਾਰ ਨੇ ਉਡਾਨਾਂ ਦੇ ਵਿਸਥਾਰ ਕਰਨ ਮੌਕੇ ਪੰਜਾਬ ਨੂੰ ਤਰਜੀਹ ਦੇਣ ਦਾ ਭਰੋਸਾ ਦਿੱਤਾ ਹੈ।

Story You May Like