The Summer News
×
Tuesday, 21 May 2024

ਬਟਾਲਾ ਦੀ ਪੂਨਮ ਈ-ਰਿਕਸ਼ਾ ਚਲਾ ਆਪਣੇ ਪਤੀ ਅਤੇ ਪਰਿਵਾਰ ਦਾ ਦੇ ਰਹੀ ਹੈ ਸਾਥ

 ਬਟਾਲਾ : ਬਟਾਲਾ ਦੀ ਪੂਨਮ ਜੋ ਰੋਜ ਸਵੇਰੇ ਨੇਡ਼ਲੇ ਪਿੰਡਾਂ ਚੋ ਛੋਟੇ ਛੋਟੇ ਬੱਚਿਆਂ ਨੂੰ ਬਟਾਲਾ ਚ ਵੱਖ ਵੱਖ ਸਕੂਲਾਂ ਚ ਆਪਣੇ ਈ - ਰਿਕਸ਼ਾ ਤੇ ਛੱਡਣ ਆਉਂਦੀ ਹੈ ਲੋਕਾਂ ਲਈ ਇਕ ਵੱਖ ਤਰ੍ਹਾਂ ਦੀ ਔਰਤ ਡਰਾਈਵਰ ਹੈ ਲੇਕਿਨ ਪੂਨਮ ਦਾ ਕਹਿਣਾ ਹੈ ਕਿ ਵੱਡੇ ਸ਼ਹਿਰਾਂ ਚ ਔਰਤ ਹਰ ਕੰਮ ਚ ਆਪਣੇ ਪਰਿਵਾਰ ਅਤੇ ਪਤੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ ਤਾ ਫਿਰ ਉਹ ਕਿਊ ਨਹੀਂ। 

 

ਬਟਾਲਾ ਦੀਆ ਸੜਕਾਂ ਤੇ ਸਵੇਰ ਪੂਨਮ ਨੇੜਲੇ ਪਿੰਡਾਂ ਤੋਂ ਛੋਟੇ ਬੱਚੇ ਲੈਕੇ ਈ - ਰਿਕਸ਼ਾ ਤੇ ਸਕੂਲ ਛੱਡਦੀ ਹੈ ਅਤੇ ਇਹ ਔਰਤ ਇਕ ਆਪਣੀ ਵੱਖ ਪਹਿਚਾਣ ਬਣਾਈ ਹੋਈ ਹੈ। ਪੂਨਮ ਦਾ ਕਹਿਣਾ ਹੈ ਕਿ ਉਸਦਾ ਪਤੀ ਵੀ ਸਕੂਲ ਵੈਨ ਚਲਾਉਂਦਾ ਹੈ ਜਦਕਿ ਗੱਡੀ ਦੀਆ ਕਿਸਤਾਂ ਅਤੇ ਘਰ ਖਰਚ ਅਤੇ ਆਪਣੇ ਬੱਚਿਆਂ ਦੀ ਸਿਖਿਆ ਅਤੇ ਹੋਰਨਾਂ ਖਰਚ ਨੂੰ ਦੇਖਦੇ ਉਸ ਨੇ ਵੀ ਬੀੜਾ ਚੁੱਕਿਆ ਕਿ ਉਹ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਮਿਲਾ ਜਦ ਕੁਝ ਕੰਮ ਕਰਨ ਬਾਰੇ ਕਿਹਾ ਤਾਂ ਪਤੀ ਨੇ ਸੁਝਾਵ ਦਿਤਾ ਕਿ ਉਹ ਈ - ਰਿਕਸ਼ਾ ਚਲਾਉਣਾ ਸਿਖ ਇਹ ਕੰਮ ਅਪਣਾਏ ਅਤੇ ਪੂਨਮ ਦੇ ਪਤੀ ਜਿੰਦਰ ਮਸੀਹ ਜੋ ਖੁਦ ਡਰਾਈਵਰ ਹਨ ਨਾਲ ਹੀ ਆਪਣੀ ਪਤਨੀ ਨੂੰ ਡਰਾਈਵਰ ਦੀ ਸਿਖਲਾਈ ਦਿਤੀ ਅਤੇ ਹੁਣ ਦੋਵੇ ਪਤੀ ਪਤਨੀ ਸਕੂਲੀ ਬੱਚੇ ਆਪਣੇ ਆਪਣੇ ਵਾਹਨਾਂ ਰਾਹੀਂ ਸਵੇਰੇ ਸਕੂਲਾਂ 'ਚ ਛੱਡਣ ਅਤੇ ਮੁੜ ਦੁਪਹਿਰ ਨੂੰ ਘਰਾਂ ਚ ਪੁੱਜਦਾ ਕਰ ਰਹੇ ਹਨ।

 

ਜਿੰਦਰ ਮਸੀਹ ਨੇ ਦੱਸਿਆ ਕਿ ਜਿਥੇ ਉਸਦੀ ਪਤਨੀ ਵੀ ਉਸ ਨਾਲ ਮਿਹਨਤ ਕਰਦੀ ਹੈ ਅਤੇ ਉਹ ਘਰ ਦੇ ਅਤੇ ਆਪਣੇ ਬੱਚਿਆਂ ਦੀ ਵੀ ਜਿੰਮੇਵਾਰੀ ਵਧੀਆ ਢੰਗ ਨਾਲ ਨਿਬਾ ਰਹੀ ਹੈ ਅਤੇ ਜਿੰਦਰ ਨੇ ਦੱਸਿਆ ਕਿ ਉਹ ਡਰਾਈਵਰ ਦੇ ਨਾਲ ਟੇਲਰ ਦਾ ਵੀ ਕੰਮ ਕਰਦਾ ਹੈ। ਉਥੇ ਹੀ ਪੂਨਮ ਦਾ ਕਹਿਣਾ ਸੀ ਕਿ ਅੱਜ ਔਰਤਾਂ ਕਿਸੇ ਵੀ ਕੰਮ ਚ ਪਿੱਛੇ ਨਹੀਂ ਹਨ ਅਤੇ ਮਹਿਜ ਸੋਚ ਬਦਲਣ ਦੀ ਲੋੜ ਹੈ। 

 

Story You May Like