The Summer News
×
Thursday, 16 May 2024

ਸਰਦੂਲਗੜ੍ਹ ਦੇ ਭੋਲਾ ਰਾਮ ਨੂੰ ਨਿਕਲਿਆ ਕਰੋੜ ਰੁਪਏ ਦਾ ਇਨਾਮ, ਮਹਿਜ ਛੇ ਰੁਪਏ ਵਿੱਚ ਖਰੀਦਿਆ ਸੀ ਨਾਗਾਲੈਂਡ ਡੀਅਰ ਲਾਟਰੀ ਦਾ ਟਿਕਟ

ਮਾਨਸਾ, 17 ਜੂਨ : ਬੀਤੀ 13 ਜੂਨ ਨੂੰ ਸਰਦੂਲਗੜ੍ਹ ਨਿਵਾਸੀ ਭੋਲਾ ਰਾਮ ਨੇ ਮਹਿਜ ਛੇ ਰੁਪਏ ਖਰਚ ਕਰਕੇ ਨਾਗਾਲੈਂਡ ਡੀਅਰ ਲਾਟਰੀ ਦਾ ਟਿਕਟ ਖਰੀਦਿਆ ਸੀ ਜਿਸਤੇ ਪਹਿਲਾਂ ਇਨਾਮ ਨਿਕਲਣ ਨਾਲ ਭੋਲਾ ਰਾਮ ਕਰੋੜਪਤੀ ਬਣ ਗਿਆ। ਕਿਉਂਕਿ ਉਸ ਵੱਲੋਂ ਖਰੀਦ ਕੀਤੀ ਲਾਟਰੀ ਤੇ ਉਸਨੂੰ ਇੱਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਕਰੋੜ ਰੁਪਏ ਦਾ ਇਨਾਮ ਨਿਕਲਣ ਤੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ ਤੇ ਦੋਸਤਾਂ ਮਿੱਤਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


ਛੇ ਰੁਪਏ ਖਰਚ ਕੇ ਕਰੋੜਪਤੀ ਬਣੇ ਭੋਲਾ ਰਾਮ ਨੇ ਦੱਸਿਆ ਕਿ ਉਸਨੇ ਗੌਰਵ ਲਾਟਰੀ ਸਟਾਲ ਤੋਂ 600 ਰੁਪਏ ਦੀਆਂ 100 ਟਿਕਟਾਂ ਖਰੀਦੀਆਂ ਸਨ, ਜਿਸ ਵਿੱਚੋਂ ਉਸਨੂੰ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਉਸਨੇ ਦੱਸਿਆ ਕਿ ਉਹ ਇਨਾਂ ਪੈਸਿਆਂ ਨਾਲ ਆਪਣੇ ਬੱਚਿਆਂ ਦੇ ਵਿਆਹ ਕਾਰਜ ਕਰੇਗਾ ਅਤੇ ਆਪਣਾ ਮਕਾਨ ਵੀ ਬਣਾਵੇਗਾ ਕਿਉਂਕਿ ਪਹਿਲਾਂ ਉਸਦਾ ਘਰ ਵੀ ਕੱਚਾ ਸੀ‌। ਭੋਲਾ ਰਾਮ ਨੂੰ ਲਾਟਰੀ ਦੀ ਟਿਕਟ ਵੇਚਣ ਵਾਲੇ ਗੌਰਵ ਨੇ ਦੱਸਿਆ ਕਿ 13 ਜੂਨ ਨੂੰ ਸਾਡੇ ਵੱਲੋਂ ਇਹ 6 ਰੁਪਏ ਵਾਲੀ ਨਾਗਾਲੈਂਡ ਡੀਅਰ ਲਾਟਰੀ ਟਿਕਟ ਵੇਚੀ ਗਈ ਸੀ, ਜਿਸ ਤੇ ਪਹਿਲਾ ਇਨਾਮ 1 ਕਰੋੜ ਰੁਪਏ ਟਿਕਟ ਨੰਬਰ 58ਏ18223 ਤੇ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟਿਕਟ ਦਾ ਰਿਜਲਟ ਆਨ-ਲਾਈਨ ਨਿਕਲਦਾ ਹੈ ਅਤੇ ਇਸ ਵਿੱਚ ਠੱਗੀ ਵਾਲੀ ਕੋਈ ਗੱਲ ਨਹੀਂ ਹੈ।

Story You May Like