The Summer News
×
Friday, 10 May 2024

ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 3 ਅਪ੍ਰੈਲ ਨੂੰ ਲੱਗੇਗਾ ਮੈਡੀਕਲ ਚੈੱਕਅਪ 'ਤੇ ਖੂਨਦਾਨ ਕੈਂਪ

ਸੁਲਤਾਨਪੁਰ ਲੋਧੀ 31 ਮਾਰਚ 2023( ਸੁਰਿੰਦਰ ਬੱਬੂ ): ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਦੇ 559ਵੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਮੁਫ਼ਤ ਹੱਡੀਆਂ ਦੇ ਮਾਹਰ ਡਾਕਟਰ ਵੱਲੋਂ ਚੈੱਕਅੱਪ ਅਤੇ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਬੇਬੇ ਨਾਨਕੀ ਜੀ ਵਿਖੇ ਸਵੇਰੇ 10 ਵਜੇ ਤੋਂ 3 ਵਜੇ ਤੱਕ ਲਗਾਇਆ ਜਾਵੇਗਾ।


ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਰੁਣ ਸ਼ਰਮਾ ਅਤੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਸੋਢੀ ਨੇ ਦੱਸਿਆ ਇਸ ਕੈਂਪ ਦਾ ਉਦਘਾਟਨ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਕਰਨਗੇ ਤੇ ਵਿਸ਼ੇਸ਼ ਮਹਿਮਾਨ ਵਜੋਂ ਮੈਨੇਜਰ ਗੁਰਦੁਆਰਾ ਬੇਬੇ ਨਾਨਕੀ ਜੀ ਗੁਰਦਿਆਲ ਸਿੰਘ ਚਿੱਟੀ ,ਜਸਵੰਤ ਸਿੰਘ ਅਤੇ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਸ਼ਿਰਕਤ ਕਰਨਗੇ। ਇਸ ਕੈਂਪ ਵਿਚ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾਕਟਰ ਪ੍ਰੇਮ ਜੀਤ ਸਿੰਘ ਥਿੰਦ ਹਸਪਤਾਲ ਕਪੂਰਥਲਾ ਵਾਲੇ ਪਹੁੰਚ ਰਹੇ ਹਨ। ਇਸ ਸਮੇਂ ਦੋਆਬਾ ਬਲੱਡ ਸੈਂਟਰ ਕਪੂਰਥਲਾ ਤੋਂ ਬਲੱਡ ਬੈਂਕ ਟੀਮ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਸਮੇਂ ਸੂਗਰ ਚੈੱਕ, ਗਰੁੱਪ ਟੈਸਟ, ਐੱਚਬੀ ਟੈਸਟ ਫਰੀ ਕੀਤੇ ਜਾਣਗੇ। ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।


ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਰੁਣ ਸ਼ਰਮਾ ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਰਜਿੰਦਰ ਸਿੰਘ ਰਾਣਾ ਲੀਗਲ ਅਡਵਾਈਜ਼ਰ, ਸਰਪ੍ਰਸਤ ਸਤਪਾਲ ਕਾਲਾ, ਸਰਪ੍ਰਸਤ ਪਰਸਨ ਲਾਲ ਭੋਲਾ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਕੰਬੋਜ ਵੇਲਫੈਆਰ ਬੋਰਡ ਪੰਜਾਬ, ਡਾਕਟਰ ਸੁਨੀਲ ਧੀਰ ਫਾਉਂਡਰ ਪ੍ਰਧਾਨ, ਚੇਅਰਮੈਨ ਸੁਰਿੰਦਰਪਾਲ ਸਿੰਘ ਸੋਢੀ, ਵਾਇਸ ਚੇਅਰਮੈਨ ਬਲਬੀਰ ਸਿੰਘ ਧੰਜੂ,ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬੱਬੂ, ਦੀਪਕ ਧੀਰ ਸੀਨੀਆਰ ਮੀਤ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ , ਬਿਕਰਮ ਵਿੱਕੀ ਵਾਇਸ ਚੇਅਰਮੈਨ ਅਨੁਸ਼ਾਸਨ ਕਮੇਟੀ, ਕੰਵਲਪ੍ਰੀਤ ਸਿੰਘ ਕੌੜਾ ਸਕੱਤਰ, ਅਸ਼ਵਨੀ ਜੋਸ਼ੀ ਖਜ਼ਾਨਾਚੀ, ਸਿਮਰਨਜੀਤ ਸਿੰਘ ਖਜ਼ਾਨਾਚੀ, ਮਨੋਜ ਸ਼ਰਮਾ, ਮੁੱਖ ਸਲਾਹਕਾਰ ਰਾਜਵੀਰ ਸਿੰਘ ਅਮਰਕੋਟ, ਦੀਪਕ ਸ਼ਰਮਾ, ਸੰਦੀਪ ਉਬਰਾਏ, ਬਲਜਿੰਦਰ ਸਿੰਘ, ਸੰਦੀਪ ਜੋਸ਼ੀ, ਸਿਮਰਨਜੀਤ ਸਿੰਘ ਮਰੋਕ, ਨਵ ਕਿਰਨ ਲਾਹੌਰੀ, ਗੁਰਪ੍ਰੀਤ ਸਿੰਘ ਢੋਟ, ਕਰਨ ਪੁਰੀ, ਚੰਦਨ ਮੜੀਆ ਅਤੇ (ਸਾਰੇ ਕਾਰਜਕਾਰਨੀ ਮੈਂਬਰ) ਬੀਬੀ.ਕੁਲਵਿੰਦਰ ਕੌਰ ਕੰਵਲ ਬੁਲਾਰਾ ਪ੍ਰੈਸ ਕਲੱਬ ਆਦਿ ਹਾਜ਼ਰ ਸਨ।


 


 

Story You May Like