The Summer News
×
Monday, 20 May 2024

1 ਅਪ੍ਰੈਲ ਤੋਂ ਕਣਕ ਦੀ ਦਾਣਾ ਮੰਡੀਆਂ 'ਚ ਆਮਦ ਹੋਵੇਗੀ ਸ਼ੁਰੂ, ਦੇਖੋ ਮੰਡੀਆਂ 'ਚ ਕੀਤੇ ਪੁਖਤਾ ਪ੍ਰਬੰਧ

ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਪ੍ਰੈਲ ਮਹੀਨੇ 1 ਤਾਰੀਖ ਤੋਂ ਸ਼ੁਰੂ ਹੋਣੀ ਹੈ । ਦੱਸ ਦੇਈਏ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਨੂੰ ਲੈ ਕੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਅਗਾਊਂ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ। ਇਸੇ ਤਰ੍ਹਾਂ ਕਪੂਰਥਲਾ ਦੀਆਂ ਦਾਣਾ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਕਣਕ ਦੀ ਖਰੀਦ ਸੰਬੰਧੀ ਪ੍ਰਬੰਧ ਵੀ ਪੁਖਤਾ ਤੋਰ ਤੇ ਕਰ ਲਏ ਗਏ ਹਨ। ਇਹਨਾਂ ਪ੍ਰਬੰਧਾਂ ਦੇ ਬਾਰੇ ਗੱਲਬਾਤ ਕਰਦਿਆਂ ਕਪੂਰਥਲਾ ਮਾਰਕੀਟ ਕਮੇਟੀ ਦੇ ਸਕੱਤਰ ਦਾ ਕਹਿਣਾ ਹੈ ਕਿ ਪ੍ਰਬੰਧ ਪੂਰੀ ਤਰ੍ਹਾਂ ਦੇ ਨਾਲ ਮਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਦੀ ਖਰੀਦ ਦੋਰਾਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Story You May Like