The Summer News
×
Thursday, 16 May 2024

ਅਜਨਾਲਾ ਦੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ

ਅਜਨਾਲਾ : ਪੰਜਾਬ ਕੈਬਿਨੇਟ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਹਲਕਾ ਅਜਨਾਲਾ ਦੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਪਹੁੰਚੇ। ਜਿਥੇ ਉਹਨਾਂ ਨਤਮਸਤਕ ਹੋਕੇ ਪ੍ਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਲਿਆ। ਇਸ ਮੌਕੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਅੱਜ ਉਹ ਪੀਰ ਬਾਬਾ ਬੋਧੇ ਸਾਹ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਆਏ ਹਨ ਜਿਥੇ 1 ਲੱਖ ਰੁਪਏ ਦਾ ਚੈੱਕ ਦੇਕੇ ਜਾ ਰਹੇ ਹਨ ਓਹਨਾ ਕਿ ਸਾਰੇ ਹੀ ਧਾਮੀਕ ਸਥਾਨਾਂ ਨੂੰ ਸੁੰਦਰ ਬਣਾਉਣ ਲਈ ਉਹ ਕੰਮ ਕਰਨਗੇ ਉਹਨਾਂ  ਕਿਹਾ ਕਿ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਸਦਕਾ ਹੀ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਹਨ।


ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਨ+ ਸ਼ੇ ਨੂੰ ਲੈਕੇ ਦਿੱਤੇ ਬਿਆਨ ਤੇ ਬੋਲਦੇ ਮੰਤਰੀ ਧਾਲੀਵਾਲ ਨੇ ਕਿਹਾ ਅਸ਼ਵਨੀ ਸ਼ਰਮਾ ਦੀ ਸਾਂਝੀ ਸਰਕਾਰ ਅਕਾਲੀ ਭਾਜਪਾ ਦੀ ਨ.ਸ਼ੇ ਅਤੇ ਗੈਂਗ+ਸਟਰ ਲੈਕੇ ਆਈ ਸੀ ਓਹਨਾ ਨੂੰ ਕਹਿਣ ਦਾ ਕੋਈ ਹੱਕ ਨਹੀਂ, ਉਹਨਾਂ ਦੇ ਲਗਾਏ ਬੂਟੇ ਹੀ ਅਸੀਂ ਕੱਟ ਰਹੇ ਹਾਂ ਜਲਦੀ ਪੰਜਾਬ ਚੋ ਨ- ਸ਼ਾ ਖਤਮ ਹੋਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋ ਦਿੱਤੇ ਬਿਆਨ ਕਿ ਪੰਜਾਬ ਚ ਆਪ ਕੋਲੋ ਕੰਮ ਨਹੀਂ ਹੀ ਰਹੇ ਤੇ ਬੋਲਦੇ ਮੰਤਰੀ ਧਾਲੀਵਾਲ ਨੇ ਕਿਹਾ ਸਾਰੇ ਕੰਮ ਕਿਥੇ ਹੋ ਰਹੇ ਲੋਕਾਂ ਨੂੰ ਪਤਾ ਪੰਜਾਬ ਚ ਕੀਤੇ ਵਾਅਦੇ ਅਨੁਸਾਰ ਕੰਮ ਹੋ ਰਹੇ ਨੇ ਨਾਲ ਸਾਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬੀਜੇਪੀ ਸਰਟੀਫਿਕੇਟ ਵੰਡਦੀ ਫਿਰਦੀ ਹੈ।


 

Story You May Like