The Summer News
×
Sunday, 19 May 2024

ਸੰਸਦ ਭਵਨ ਦੀ ਸੁਰੱਖਿਆ 'ਚ ਹੋਈ ਵੱਡੀ ਚੂਕ ਦਾ ਮਾਮਲਾ ਵਧਿਆ, 8 ਅਧਿਕਾਰੀ ਸਸਪੈਂਡ

ਦਿੱਲੀ: ਸੰਸਦ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦੇ ਮਾਮਲੇ ਨੇ ਜ਼ੋਰ ਫੜ ਲਿਆ ਹੈ। ਦੱਸ ਦੇਈਏ ਕਿ ਸੁਰੱਖਿਆ ਮਾਮਲੇ ਨਾਲ ਜੁੜੇ 8 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਸੰਸਦ ਦੇ ਧੂੰਏਂ ਕਾਂ+ਡ ਤੋਂ ਬਾਅਦ ਹੁਣ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਰਾਮਪਾਲ, ਅਰਵਿੰਦ, ਵੀਰਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ, ਨਰਿੰਦਰ ਸਾਮਣੇ ਆਇਆ ਹੈ। ਵੀਰਵਾਰ ਨੂੰ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਲੋਕ ਸਭਾ ਸਕੱਤਰੇਤ ਨੇ ਕਾਰਵਾਈ ਕਰਦਿਆਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।


ਦੱਸ ਦਈਏ ਕਿ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਦੋ ਨੌਜਵਾਨ ਅਚਾਨਕ ਅੰਦਰ ਆ ਵੜੇ। ਇਸ ਕਾਰਨ ਹਫੜਾ-ਦਫੜੀ ਮੱਚ ਗਈ। ਨੌਜਵਾਨਾਂ ਨੇ ਵਿਜ਼ਿਟਰ ਗੈਲਰੀ ਤੋਂ ਅੰਦਰ ਛਾ#ਲ ਮਾਰ ਦਿੱਤੀ। ਨੌਜਵਾਨ ਸੰਸਦ ਮੈਂਬਰਾਂ ਦੀਆਂ ਸੀਟਾਂ ਤੱਕ ਪਹੁੰਚ ਗਏ। ਇਸ ਦੌਰਾਨ ਨੌਜਵਾਨਾਂ ਨੇ ਸਪਰੇਅ ਦੀ ਵੀ ਵਰਤੋਂ ਕੀਤੀ। ਇਨ੍ਹਾਂ ਚ ਇੱਕ ਨੀਲਮ ਨਾਮ ਦੀ ਔਰਤ ਵੀ ਸ਼ਾਮਿਲ ਸੀ ਜਿਸ ਵੱਲੋਂ ਸੰਸਦ ਦੇ ਬਾਹਰ ਹੰਗਾਮਾ ਕੀਤਾ ਗਿਆ ਸੀ। ਹੁਣ ਸੰਸਦ ਦੇ ਬਾਹਰ ਫੜ੍ਹੀ ਗਈ, ਔਰਤ ਦਾ ਭਰਾ ਵੀ ਸਾਹਮਣੇ ਆਇਆ ਹੈ।


 

Story You May Like