The Summer News
×
Sunday, 12 May 2024

ਫਿਰੋਜ਼ਪੁਰ ਵਿੱਚ ਫੂਡ ਸੇਫਟੀ ਟੀਮ ਨੇ 35 ਕੁਇੰਟਲ ਸ਼ੱਕੀ ਦੇਸੀ ਘਿਓ ਦੇ ਜਬਤ ਕੀਤੇ ਸੈਂਪਲ

ਫਿਰੋਜ਼ਪੁਰ: ਸੂਬੇ ਅੰਦਰ ਲੋਕਾਂ ਦੀ ਸੇਹਤ ਨਾਲ ਖਿਲਵਾੜ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸਨੂੰ ਲੈਕੇ ਫੂਡ ਸੇਫਟੀ ਵਿਭਾਗ ਵੱਲੋਂ ਵੀ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਵਿੱਚ ਵੀ ਫੂਡ ਸੇਫਟੀ ਟੀਮ ਨੇ ਇੱਕ ਨਿਜੀ ਦੁਕਾਨ ਛਾਪੇਮਾਰੀ ਕੀਤੀ ਅਤੇ ਦੇਸੀ ਘਿਓ ਦੇ ਸੈਂਪਲ ਲਏ ਗਏ। ਫਿਰੋਜ਼ਪੁਰ ਵਿੱਚ ਫੂਡ ਸੇਫਟੀ ਟੀਮ ਨੇ ਇੱਕ ਨਿਜੀ ਦੁਕਾਨ ਤੇ ਛਾਪੇਮਾਰੀ ਕੀਤੀ।


ਇਸ ਦੌਰਾਨ ਟੀਮ ਨੇ ਦੇਸੀ ਘਿਓ ਦੇ ਸੈਂਪਲ ਵੀ ਲਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਅਭਿਨਵ ਖੋਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਦੇ ਕਸੂਰੀ ਗੇਟ ਦੇ ਨਜਦੀਕ ਇੱਕ ਦੁਕਾਨ ਵਿੱਚ ਨਕਲੀ ਦੇਸੀ ਘਿਓ ਵੇਚਿਆ ਜਾ ਰਿਹਾ ਹੈ। ਜਦ ਉਨ੍ਹਾਂ ਦੁਕਾਨ ਤੇ ਚੈਕਿੰਗ ਕੀਤੀ ਤਾਂ ਜੋ ਘਿਓ ਇਥੋਂ ਮਿਲਿਆ ਹੈ। ਪਿਓਰ ਦੇਸੀ ਘਿਓ ਦੀ ਕਾਪੀ ਕੀਤਾ ਨਜਰ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ 35 ਕੁਇੰਟਲ ਘਿਓ ਜਬਤ ਕਰ ਘਿਓ ਦੇ ਸੈਂਪਲ ਲੈ ਲਏ ਹਨ ਅਤੇ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Story You May Like