The Summer News
×
Thursday, 04 July 2024

ਮੁੱਖ ਮੰਤਰੀ ਪੰਜਾਬ ਵੱਲੋਂ 646 ਪੀ ਟੀ ਆਈ ਅਧਿਆਪਕਾਂ ਦੀ ਭਰਤੀ ਜਲਦੀ ਕਰਨ ਦਾ ਦਿੱਤਾ ਭਰੋਸਾ :ਗੁਰਲਾਭ ਭੋਲਾ ਪ੍ਰਧਾਨ

ਅੱਜ ਮਿਤੀ ਇੱਕ ਜੁਲਾਈ ਨੂੰ ਬੇ-ਰੁਜਗਾਰ 646 ਪੀ ਟੀ ਆਈ ਅਧਿਆਪਕ ਯੂਨੀਅਨ ਦੀ ਪੈਨਲ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਪੰਜਾਬ, ਐਡਵੋਕੇਟ ਜਰਨਲ ,ਕੈਬਨਿੰਟ ਕੁਲਦੀਪ ਸਿੰਘ ਧਾਲੀਵਾਲ,ਬਰੰਮ ਸੰਕਰ ਜਿੰਪਾ,ਅਤੇ ਭਰਤੀ ਨਾਲ ਸੰਬੰਧਿਤ ਅਮਲਾ ਹਾਜ਼ਰ ਸੀ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵਿਭਾਗ ਨੂੰ ਆਦੇਸ਼ ਦਿੱਤਾ ਕਿ ਜੋ ਵੀ ਭਰਤੀ ਸਬੰਧੀ ਕਾਰਵਾਈ ਜਲਦੀ ਵਿੱਚ ਪੂਰੀ ਕੀਤੀ ਜਾਵੇ ਤਾਂ 646 ਪੀ ਟੀ ਆਈ ਅਧਿਆਪਕ ਦੀ ਭਰਤੀ ਕਰਕੇ ਸਕੂਲਾਂ ਵਿੱਚ ਭੇਜਿਆ ਜਾਵੇ, ਮੀਟਿੰਗ ਵਿੱਚ ਐਡਵੋਕੇਟ ਜਰਨਲ ਵੱਲੋਂ ਵੀ ਭਰਤੀ ਸਬੰਧੀ ਕੋਰਟ ਵਿੱਚ ਜਲਦੀ ਹੇਅਰਰਿੰਗ ਕਰਵਾ ਕੇ ਭਰਤੀ ਕਰਨ ਦਾ ਵਿਸ਼ਵਾਸ ਦਿੱਤਾ ਅਤੇ 15ਜੁਲਾਈ ਤੱਕ ਜੋ ਭਰਤੀ ਸਬੰਧੀ ਕਾਰਵਾਈ ਪੂਰੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਮੁੜ ਤੋਂ 15 ਜੁਲਾਈ  ਨੂੰ ਮੀਟਿੰਗ ਲਈ ਕਿਹਾ ਤਾਂ ਕਿ ਕੋਈ ਕਮੀ ਨਾ ਰਹੇ ਇਸ ਮੌਕੇ ਤੇ ਹਾਜ਼ਰ ਸਾਥੀ ਸਿੱਪੀ ਸ਼ਰਮਾ, ਕਮਲ ਘੁਰਕਣੀ, ਰਾਜਪਾਲ ਜਲਾਲਾਬਾਦ, ਵਕੀਲ ਫੂਸ ਮੰਡੀ, ਮਨਜੀਤ, ਰਵਿੰਦਰ ਗਿੱਲ, ਕੁਲਦੀਪ ਜਲੰਧਰ, ਸੁੱਖੀ ਅਤਲਾ ਆਦ ਹਾਜ਼ਰ ਸਨ

Story You May Like