The Summer News
×
Tuesday, 21 May 2024

ਕੋਹਰੇ ਦੇ ਕਾਰਨ ਪੰਜਾਬ ਦੀ ਧਰਤੀ ਹੋਈ ਬਰਫ਼ੀਲੀ : ਤਸਵੀਰਾਂ

ਮਾਨਸਾ : ਕੁਲਦੀਪ ਧਾਲੀਵਾਲ : ਪੰਜਾਬ ਅੱਜ ਬਰਫ਼ੀਲੀ ਧਰਤੀ ਵਾਗ ਨਜਰ ਆ ਰਿਹਾ ਕਿਉਂਕਿ ਦੇਰ ਰਾਤ ਪਏ ਕੋਹਰੇ ਦੇ ਕਾਰਨ ਕਣਕ ਦੀ ਫ਼ਸਲ ਸਬਜ਼ੀਆਂ ਪਸ਼ੂਆ ਦਾ ਹਰਾ ਚਰਾ ਤੇ ਸੜਕਾਂ ਦੇ ਕਿਨਾਰੇ ਸਫੇਦ ਹੋ ਚੁੱਕੇ ਹਨ ਹਰ ਪਾਸੇ ਬਰਫ ਦੀ ਸਫੇਦ ਚਾਦਰ ਵਿਛੀ ਨਜਰ ਆ ਰਹੀ ਹੈ ਤਸਵੀਰਾਂ ਮਾਨਸਾ ਜਿਲ੍ਹੇ ਦੀਆਂ ਨੇ ਜਿੱਥੇ ਦੇਰ ਰਾਤ ਪਏ ਕੋਹਰੇ ਦੇ ਕਾਰਨ ਧਰਤੀ ਸਫੇਦ ਨਜਰ ਆ ਰਹੀ ਹੈ ਬੇਸ਼ੱਕ ਸੂਰਜ ਨਿਕਲ ਆਇਆ ਹੈ ਮੌਸਮ ਸਾਫ਼ ਹੈ ਪਰ ਕੋਹਰੇ ਨਾਲ ਧਰਤੀ ਸਫੈਦ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੇ ਆਸਾਰ ਹਨ।

 

1


 

ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਧੁੰਦ ਪਈ ਪਰ ਹੁਣ ਤਿੰਨ ਦਿਨ ਤੋ ਪੈ ਰਹੇ ਦੇ ਕੋਹਰੇ ਦੇ ਕਾਰਨ ਸਬਜ਼ੀਆਂ, ਆਲੂ, ਸ਼ਿਮਲਾ ਮਿਰਚ, ਛੋਲੇ, ਸਰੌ ਤੇ ਫਲਦਾਰ ਬੂਟਿਆਂ ਦਾ ਵੀ ਨੁਕਸਾਨ ਹੈ ਪਰ ਕਣਕ ਦਾ ਜਿਆਦਾ ਨੁਕਸਾਨ ਨਹੀ ਹੋਵੇਗਾ ਉਨ੍ਹਾ ਦੱਸਿਆ ਕਿ ਠੰਡ ਹੋਰ ਵਧੇਗੀ  ਤੇ ਜੇਕਰ ਇਸੇ ਤਰ੍ਹਾਂ ਕੋਹਰਾ ਪੈਦਾ ਰਿਹਾ ਤਾਂ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਵੇਗਾ।

 

 

4


 


3

Story You May Like