The Summer News
×
Saturday, 04 May 2024

ਸਭ ਨੂੰ ਆਪਣੀ ਜ਼ਿੰਦਗੀ ਵਿਚ ਇਕ ਬੂਟਾ ਜ਼ਰੂਰ ਲਾ ਕੇ ਕਰਨਾ ਚਾਹੀਦਾ ਹੈ ਉਸਦਾ ਪਾਲਣ ਪੋਸ਼ਣ

ਅਮਰਕੋਟ 2 ਅਗਸਤ (ਬਲਜੀਤ ਸਿੰਘ) : ਵਿਧਾਨ ਸਭਾ ਹਲਕਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਸੈਦਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਵੱਲੋ ਸਕੂਲ ਵਿੱਚ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਫਲਦਾਰ ਅਤੇ ਛਾਂਦਾਰ ਬੂਟੇ ਲਾਏ ਗਏ। ਇਸ ਉਪਰੰਤ ਜ਼ਿਲ੍ਹੇ ਦੇ ਹੋਰ ਵੀ ਵੱਖ ਵੱਖ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਇਸ ਮੌਕੇ ਮੁੱਖ ਮਹਿਮਾਨ ਡਿਪਟੀ ਡੀ, ਈ, ਈ, ਓ (ਐਲੀ) ਤਾਰਨ ਤਰਨ ਪਰਮਜੀਤ ਸਿੰਘ ਨੇ ਪੌਦਿਆਂ ਦੀ ਮਹੱਤਤਾ ਤੇ ਬੋਲਦਿਆਂ ਕਿਹਾ ਕਿ ਧਰਤੀ ਤੇ ਜੀਵਨ ਪੌਦਿਆਂ ਦੀ ਹੋਂਦ ਰਹਿਣ ਨਾਲ ਹੀ ਸੰਭਵ ਹੈ।


ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਨਾਲ ਜਿੱਥੇ ਵਾਤਾਵਰਣ ਹਰਿਆ ਭਰਿਆ ਰਹਿੰਦਾ ਹੈ ਉੱਥੇ ਹੀ ਆਕਸੀਜਨ ਵਿਚ ਵੀ ਭਾਰੀ ਵਾਧਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਪਈ ਅੱਤ ਦੀ ਗਰਮੀ ਦਾ ਕਾਰਨ ਹੈ ਕਿ ਬਿਨਾਂ ਕਿਸੇ ਵਜ੍ਹਾ ਦੇ ਦਰੱਖਤ ਧੜਾਧੜ ਕੱਟੇ ਜਾ ਰਹੇ ਹਨ ਜਿਸ ਕਰਕੇ ਵਾਤਾਵਰਣ ਚ ਵੀ ਭਾਰੀ ਗਿਰਾਵਟ ਆਉਂਦੀ ਹੈ ਅਤੇ ਗਰਮੀ ਦਾ ਇਹ ਵੱਡਾ ਕਾਰਨ ਬਣਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਸਭ ਆਪਣੀ ਜ਼ਿੰਦਗੀ ਵਿਚ ਇਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ ਅਤੇ ਉਸਦੀ ਦੇਖ ਭਾਲ ਕਰਨੀ ਚਾਹੀਦੀ ਹੈ ਇਸ ਮੌਕੇ ਸਿੱਖਿਆ ਵਿਭਾਗ ਅਤੇ ਵਣ ਵਿਭਾਗ ਵੱਲੋਂ ਐਚ ਟੀ ਰਵਿੰਦਰ ਸਿੰਘ ਮਨਜੀਤ ਸਿੰਘ ਪਨਗੋਟਾ ਮਨਜਿੰਦਰ ਸਿੰਘ ਮੰਡ ਪ੍ਰਧਾਨ ਸੀ ਐਚ ਟੀ ਨਵਜੋਤ ਕੌਰ ਸੁਖਚੈਨ ਸਿੰਘ ਸੰਦੀਪ ਬੱਗਾ ਕੰਵਰ ਰਾਜ ਸ੍ਰੀ ਰਾਜਨ ਰਾਜੇਸ਼ ਕੁਮਾਰ ਵਣ ਮੰਡਲ ਅਫ਼ਸਰ ਪਰਮਵੀਰ ਸਿੰਘ ਵਣ ਰੇਂਜ ਅਫਸਰ ਕਰਨਬੀਰ ਸਿੰਘ ਲਖਵਿੰਦਰ ਪਾਲ ਗੁਰਮੀਤ ਸਿੰਘ ਬਲਵੀਰ ਸਿੰਘ ਚੀਮਾ ਆਦਿ ਹਾਜ਼ਰ ਸਨ


Story You May Like