The Summer News
×
Friday, 10 May 2024

ਪ੍ਰਸਿੱਧ ਗਾਇਕਾ ਭੁਪਿੰਦਰ ਕੌਰ ਮੁਹਾਲ਼ੀ ਨਹੀਂ ਰਹੇ

ਮੋਹਾਲੀ : ਸੰਗੀਤਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਆਪਣੇ ਜ਼ਮਾਨੇ ਵਿੱਚ ਹਿੱਕ ਦੇ ਜ਼ੋਰ ਨਾਲ਼ ਗਾ ਕੇ ਸਟੇਜ਼ਾਂ ਤੇ ਰਾਜ਼ ਕਰਨ ਵਾਲੀ ਪ੍ਰਸਿੱਧ ਗਾਇਕਾ ਬੀਬਾ ਭੁਪਿੰਦਰ ਕੌਰ ਮੁਹਾਲ਼ੀ ਅਕਾਲ ਚਲਾਣਾ ਕਰ ਗਏ ਹਨ| ਤਕਰੀਬਨ ਪੰਦਰਾਂ ਸਾਲ ਤੋਂ ਉਨ੍ਹਾਂ ਵੱਲੋਂ ਸੰਗੀਤਕ ਖੇਤਰ ਵਿੱਚ ਕੋਈ ਸਰਗਰਮੀ ਨਹੀਂ ਸੀ ਦਿਖਾਈ ਗਈ। ਪਰ ਜਿਨਾਂ ਚਿਰ ਉਹ ਸੰਗੀਤਕ ਖੇਤਰ ਵਿਚ ਸਰਗਰਮ ਰਹੇ ਉਦੋਂ ਤੱਕ ਉਹਨਾਂ ਦੀ ਗਾਇਕੀ ਦਾ ਪਰਚਮ ਬੁਲੰਦ ਰਹੀਆਂ |

Story You May Like