The Summer News
×
Tuesday, 21 May 2024

ਬੇ-ਮੌਸਮੀ ਬਰਸਾਤ 'ਤੇ ਗੜੇਮਾਰੀ ਨਾਲ ਹੋਇਆ ਕਿਸਾਨਾਂ ਦਾ ਭਾਰੀ ਨੁਕਸਾਨ, ਕਣਕ ਤੇ ਸਬਜ਼ੀਆਂ ਦੀ ਫ਼ਸਲ ਦਾ ਵੀ ਮਿਲੇ ਮੁਆਵਜਾ

ਬਟਾਲਾ : ਪਿਛਲੇ ਦਿਨੀ ਹੋਈ ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਅਤੇ ਮੌਸਮ ਸਰਦ ਹੋਣ ਦੇ ਚਲਦੇ ਗੁਰਦਾਸਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਕਈ ਏਕੜ ਦਾ ਭਾਰੀ ਨੁਕਸਾਨ ਕੀਤਾ ਹੈ ਜਿਥੇ ਇਸ ਬਰਸਾਤ ਨਾਲ ਕਣਕ ਦੀ ਫ਼ਸਲ ਨਸ਼ਟ ਹੋਈ ਹੈ ਉਥੇ ਹੀ ਸਬਜ਼ੀਆਂ ਜਿਹਨਾਂ ਚ ਮੁਖ ਤੌਰ ਤੇ ਖੀਰਾ,ਟਮਾਟਰ ਆਦਿ ਫ਼ਸਲਾਂ ਵੀ ਬਰਬਾਦ ਹੋਈ ਹੈ ਜਿਸ ਕਰਕੇ ਕਿਸਾਨ ਭਾਰੀ ਚਿੰਤਤ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਫ਼ਸਲ ਦਾ ਖਰਾਬਾ ਦੇ ਨਾਲ ਹੀ ਉਹਨਾਂ ਦੀਆ ਸਬਜ਼ੀਆਂ ਦੀਆ ਫ਼ਸਲਾਂ ਦੀ ਵੀ ਗਰਦਾਵਰੀਆ ਕਰਵਾਕੇ ਉਹਨਾਂ ਨੂੰ ਵੀ ਬਣਦਾ ਮੁਆਵਜਾ ਦਿੱਤਾ ਜਾਵੇ।


ਗੁਰਦਾਸਪੁਰ ਦੇ ਪਿੰਡ ਕੋਟਲੀ ਭਾਨ ਸਿੰਘ ਦੇ ਰਹਿਣ ਵਾਲੇ ਕਿਸਾਨ ਸੁੱਚਾ ਸਿੰਘ ਨੇ ਦਸਿਆ ਕਿ ਓਹ ਛੋਟੇ ਕਿਸਾਨ ਹਨ ਜਿਨ੍ਹਾਂ ਨੇ ਠੇਕੇ ਤੇ ਜਮੀਨ ਲੈ ਅਤੇ ਪੈਸੇ ਉਧਾਰ ਲੈਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ ਜਿਸ ਚ ਮੁਖ ਤੌਰ ਤੇ ਖੀਰਾ ਅਤੇ ਟਮਾਟਰ ਹਨ ਅਤੇ ਇਸ ਬੇਮੌਸਮੀ ਬਰਸਾਤ ਅਤੇ ਮੌਸਮ ਸਰਦ ਹੋਣ ਦੇ ਚਲਦੇ ਉਹਨਾਂ ਦੀ ਖੀਰੇ ਦੀ ਫ਼ਸਲ ਨੂੰ ਫੰਗਸ ਦੀ ਬਿਮਾਰੀ ਦੀ ਮਾਰ ਹੇਠ ਹੈ ਜਦਕਿ ਉਹਨਾਂ ਸਰਦੀ ਚ ਬਹੁਤ ਮਿਹਨਤ ਅਤੇ ਪ੍ਰਤੀ ਏਕੜ ਪਿੱਛੇ ਵੱਡਾ ਖਰਚ ਕਰ ਇਹ ਫ਼ਸਲ ਦੀ ਕਾਸ਼ਤ ਕੀਤੀ ਹੈ ਅਤੇ ਤਿੰਨ ਮਹੀਨੇ ਦੀ ਇਹ ਫ਼ਸਲ ਹੁਣ ਤਿਆਰ ਹੋਣ ਜਾ ਰਹੀ ਸੀ ਲੇਕਿਨ ਹੁਣ ਕੁਦਰਤ ਦੀ ਮਾਰ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ।


ਕਿਸਾਨਾਂ ਨੇ ਦੱਸਿਆ ਕਿ ਇਹਨਾਂ ਸਬਜ਼ੀਆਂ ਦੀ ਫਸਲ ਤੇ ਤਾ ਖਰਚ ਵੀ ਜਿਆਦਾ ਹੈ ਅਤੇ ਉਹਨਾਂ ਕਿਹਾ ਕਿ ਉਹ ਤਾ ਕਣਕ ਝੋਨੇ ਦੇ ਫ਼ਸਲੀ ਚੱਕਰ ਚੋ ਬਾਹਰ ਨਿਕਲ ਇਹ ਖੇਤੀ ਕਰ ਰਹੇ ਹਨ ਲੇਕਿਨ ਖਰਚ ਜਿਆਦਾ ਅਤੇ ਨੁਕਸਾਨ ਵੀ ਵੱਡਾ ਹੈ ਅਤੇ ਕਿਸਾਨ ਸੁੱਚਾ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਕਣਕ ਦੇ ਖ਼ਰਾਬੇ ਦੇ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ ਉਸਦੇ ਨਾਲ ਹੀ ਉਹਨਾਂ ਦੀ ਸਬਜ਼ੀਆਂ ਦੀ ਫ਼ਸਲ ਦਾ ਵੀ ਮੁਆਵਜਾ ਸਰਕਾਰ ਐਲਾਨ ਕਰੇ | ਜਿਸ ਨਾਲ ਘੱਟ ਤੋਂ ਘੱਟ ਜੋ ਉਹਨਾਂ ਦਾ ਖਰਚ ਹੋਇਆ ਹੈ ਉਹ ਹੀ ਪੂਰਾ ਹੋ ਸਕੇ।

Story You May Like