The Summer News
×
Monday, 20 May 2024

ਫ਼ਸਲ ਵਿਕਣ ਦੀ ਉਡੀਕ ਕਰ ਰਹੇ ਕਿਸਾਨਾਂ ਦੀ ਫ਼ਸਲ 'ਤੇ ਪਈ ਮੀਂਹ ਦੀ ਮਾਰ

ਖੰਨਾ, ਧਰਮਿੰਦਰ ਸਿੰਘ : ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਪਏ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਜਿੱਥੇ ਖੇਤਾਂ ਚ ਖੜ੍ਹੀ ਫਸਲ ਇਸ ਨਾਲ ਨੁਕਸਾਨੀ ਗਈ ਓਥੇ ਹੀ ਮੰਡੀਆਂ ਚ ਪ੍ਰਬੰਧ ਪੂਰੇ ਨਾ ਹੋਣ ਕਰਕੇ ਵੀ ਫ਼ਸਲ ਦਾ ਨੁਕਸਾਨ ਹੋਇਆ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਚ ਵੀ ਕਿਸਾਨਾਂ ਦੀ ਫ਼ਸਲ ਸੰਭਾਲੀ ਨਹੀਂ ਜਾ ਸਕੀ। ਇੱਥੇ ਵੀ ਮੀਂਹ ਨੇ ਭਾਰੀ ਨੁਕਸਾਨ ਕੀਤਾ।



ਚਾਰ ਦਿਨਾਂ ਤੋਂ ਫ਼ਸਲ ਵਿਕਣ ਦਾ ਇੰਤਜਾਰ ਕਰ ਰਹੇ ਪਿੰਡ ਮਹਿੰਦੀਪੁਰ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਮੰਡੀ ਚ ਕੋਈ ਪ੍ਰਬੰਧ ਨਹੀਂ ਹੈ। ਰਾਤ ਨੂੰ ਮੀਂਹ ਪੈਂਦਾ ਰਿਹਾ, ਓਹ ਆਪਣੀ ਫਸਲ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਪ੍ਰੰਤੂ ਮੀਂਹ ਜਿਆਦਾ ਸੀ ਅਤੇ ਪ੍ਰਬੰਧ ਜ਼ੀਰੋ, ਜਿਸ ਕਰਕੇ ਫ਼ਸਲ ਬਚਾਈ ਨਹੀਂ ਜਾ ਸਕੀ। ਓਹਨਾਂ ਨੇ ਸਰਕਾਰਾਂ ਉਪਰ ਵੀ ਰੋਸ ਜਾਹਿਰ ਕੀਤਾ। ਢੀਂਡਸਾ ਪਿੰਡ ਦੇ ਕਿਸਾਨ ਰਾਜਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਮੰਡੀ ਚ ਬੈਠੇ ਫ਼ਸਲ ਵਿਕਣ ਦਾ ਇੰਤਜਾਰ ਕਰ ਰਹੇ ਹਨ। ਪ੍ਰੰਤੂ ਨਮੀ ਜ਼ਿਆਦਾ ਦੀ ਗੱਲ ਆਖ ਕੇ ਕੋਈ ਬੋਲੀ ਨਹੀਂ ਲਗਾ ਰਿਹਾ। ਹੁਣ ਮੀਂਹ ਨੇ ਫ਼ਸਲ ਹੋਰ ਗਿੱਲੀ ਕਰ ਦਿੱਤੀ। ਓਹਨਾਂ ਦੱਸਿਆ ਕਿ ਮੀਂਹ ਨਾਲ ਖੇਤਾਂ ਚ ਖੜ੍ਹੀ ਫਸਲ ਦੀ ਕਟਾਈ ਵੀ ਲੇਟ ਹੋਵੇਗੀ।

Story You May Like