The Summer News
×
Thursday, 16 May 2024

ਫਗਵਾੜਾ ਨਗਰ ਨਿਗਮ ਦੀ ਇਤਿਹਾਸ ’ਚ ਪਹਿਲੀ ਵਾਰ ਪੌਣੇ ਛੇ ਕਰੋੜ ਰੁਪਏ ਪ੍ਰਾਪਰਟੀ ਟੈਕਸ ਵਜੋਂ ਇਕੱਠੇ ਕੀਤੇ

ਫਗਵਾੜਾ,13 ਜੂਨ :  ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਦੀ ਪ੍ਰਾਪਰਟੀ ਟੈਕਸ ਦੀ ਸ਼ਾਖਾ ਵੱਲੋਂ ਸੈਸ਼ਨ 2022-23 ਦੌਰਾਨ ਰਿਕਾਰਡ ਤੋੜ ਟੈਕਸ ਇਕੱਤਰ ਕੀਤਾ ਗਿਆ ਹੈ। ਫਗਵਾੜਾ ਨਗਰ ਨਿਗਮ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਪ੍ਰਾਪਰਟੀ ਟੈਕਸ ਸ਼ਾਖਾ ਵਲੋਂ ਪੌਂਣੇ ਛੇ ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਗਈ। ਇਸੇ ਤਰ੍ਹਾਂ ਵਿਗਿਆਪਨ ਟੈਕਸ ਅਤੇ ਟਰੇਡ ਲਾਈਸੈਂਸ ਫੀਸ ਟੀਚੇ ਵੀ 100% ਤੋਂ ਵੱਧ ਪ੍ਰਾਪਤ ਕੀਤੇ ਗਏ ਹਨ। ਪ੍ਰਾਪਰਟੀ ਟੈਕਸ ਸ਼ਾਖਾ ਦੀ ਇਸ ਉਪਲੱਬਧੀ ਸ਼ਾਨਦਾਰ ਦੱਸਦਿਆਂ ਨਗਰ ਨਿਗਮ ਕਮਿਸ਼ਨਰ ਡਾ.ਨਯਨ ਜੱਸਲ ਵਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।


ਉਨ੍ਹਾਂ ਕਿਹਾ ਕਿ ਇਹ ਸਭ ਨਗਰ ਨਿਗਮ ਫਗਵਾੜਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਦੇ ਸਮੂਹ ਸਟਾਫ ਦੀ ਮਿਹਨਤ, ਲਗਨ, ਅਤੇ ਇਮਾਨਦਾਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸਟਾਫ ਵਲੋਂ ਇਸ ਲਈ ਦਿਨ-ਰਾਤ ਇੱਕ ਕੀਤਾ ਗਿਆ,ਜਿਸਦੇ ਸਿੱਟੇ ਵੱਜੋਂ ਇਹ ਪ੍ਰਾਪਤੀ ਹੋਈ ਹੈ।ਇਸ ਮੌਕੇ ਕਮਿਸ਼ਨਰ ਨਗਰ ਨਿਗਮ ਵੱਲੋਂ ਟੈਕਸ ਸ਼ਾਖਾ ਦੇ ਸੁਪਰਡੰਟ  ਅਮਿਤ ਕਾਲੀਆ, ਜੂਨੀਅਰ ਸਹਾਇਕ  ਵਿਵੇਕ ਸ਼ਰਮਾ, ਕਲਰਕ  ਸੁਰਿੰਦਰਪਾਲ, ਰਵਿੰਦਰ ਨੇਗੀ, ਜਸਵੀਰ ਸਿੰਘ ਅਤੇ  ਰਾਕੇਸ਼ ਕੁਮਾਰ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਪੂਰੀ ਮਿਹਨਤ ਅਤੇ ਲਗਨ ਨਾਲ ਮਹਿਕਮੇ ਲਈ ਕੰਮ ਕਰਦੇ ਰਹਿਣ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ।




Story You May Like