The Summer News
×
Tuesday, 21 May 2024

ਪੰਜਾਬ ਦੇ ਮੌਸਮ ਬਾਰੇ ਚੰਗੀ ਖ਼ਬਰ

ਲੁਧਿਆਣਾ : ਪੰਜਾਬ 'ਚ ਸ਼ੁੱਕਰਵਾਰ ਸਵੇਰੇ ਕਈ ਥਾਵਾਂ 'ਤੇ ਹਲਕੀ ਬਾਰਿਸ਼ ਨਾਲ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਸੀਤ ਲਹਿਰ ਦੇ ਵਿਚਕਾਰ ਲੋਕਾਂ ਲਈ ਇਹ ਚੰਗੀ ਖ਼ਬਰ ਹੈ ਕਿਉਂਕਿ ਹੁਣ 26 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਠੰਡ ਵੀ ਘੱਟ ਹੋਣ ਦੀ ਸੰਭਾਵਨਾ ਹੈ।


ਬਾਰਿਸ਼ ਦੇ ਨਾਲ-ਨਾਲ ਤਾਪਮਾਨ 'ਚ ਵਾਧਾ ਹੋਣ ਦਾ ਖਦਸ਼ਾ ਹੈ, ਭਾਵੇਂ ਪਿਛਲੇ ਦਿਨਾਂ 'ਚ ਧੁੱਪ ਨਿਕਲੀ ਸੀ ਪਰ ਇਸ ਦੇ ਨਾਲ-ਨਾਲ ਸੀਤ ਲਹਿਰ ਵੀ ਚੱਲ ਰਹੀ ਸੀ, ਜਿਸ ਕਾਰਨ ਧੁੱਪ 'ਚ ਜ਼ਿਆਦਾ ਅਸਰ ਦਿਖਾਈ ਨਹੀਂ ਦੇ ਰਿਹਾ ਸੀ। ਹੁਣ ਮੀਂਹ ਨਾਲ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ 22 ਤੋਂ 26 ਤਰੀਕ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

Story You May Like