The Summer News
×
Saturday, 11 May 2024

ਸਿਹਤ ਕਰਮਚਾਰਣ ਸੁੱਖਪ੍ਰੀਤਪਾਲ ਕੌਰ ਨੇ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਕੀਤਾ 36ਵੀਂ ਵਾਰੀ ਖੂਨਦਾਨ

ਸ੍ਰੀ ਮੁਕਤਸਰ ਸਾਹਿਬ, 16 ਮਈ : ਸਿਹਤ ਵਿਭਾਗ ਵਿਚ ਬਤੌਰ ਸਿਹਤ ਕਰਮਚਾਰੀ ਸੇਵਾ ਨਿਭਾ ਰਹੇ ਸੁੱਖਪ੍ਰੀਤਪਾਲ ਕੌਰ ਨੇ ਆਪਣੇ ਬੇਟੇ ਅਨਮੋਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਬਲੱਡ ਬੈਂਕ ਵਿਚ 36ਵੀਂ ਵਾਰੀ ਖੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ। ਇਸ ਸਮੇਂ ਸਮਾਜ ਸੇਵੀ ਲਾਲ ਚੰਦ ਰੁਪਾਣਾ ਨੇ ਕਿਹਾ ਕਿ ਥੈਲੇਸੀਮੀਆ ਪੀੜਤ ਮਰੀਜਾਂ ਲਈ ਖੂਨ ਦੀ ਬਹੁਤ ਜਰੂਰਤ ਹੁੰਦੀ ਹੈ ਅਤੇ ਉਨ੍ਹਾ ਨੂੰ ਥੋੜੇ ਸਮੇਂ ਬਾਅਦ ਹੀ ਬਲੱਡ ਲਗਾਉਣਾ ਪੈਂਦਾ ਹੈ।


ਇਸ ਲਈ ਸਾਨੂੰ ਸਭ ਨੂੰ ਸਮੇਂ ਸਮੇਂ ਤੇ ਖੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋੜਵੰਦ ਮਰੀਜਾਂ ਨੂੰ ਨਵੀਂ ਜਿੰਦਗੀ ਮਿਲ ਸਕੇ।ਉਨ੍ਹਾ ਕਿਹਾ ਕਿ ਇੱਕ ਯੂਨਿਟ ਖੂਨ ਚਾਰ ਜਿੰਦਗੀਆਂ ਬਚਾ ਸਕਦਾ ਹੈ। ਇਸ ਮੌਕੇ  ਬਲੱਡ ਬੈਂਕ ਦੀ ਟੀਮ ਵਲੋਂ ਸ਼੍ਰੀਮਤੀ ਸੁੱਖਪ੍ਰੀਤਪਾਲ ਕੋਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ । ਇਸ ਮੌਕੇ ਡਾ. ਅਮਨਿੰਦਰ ਸਿੰਘ ਪਥਾਲੋਜਿਸਟ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸ਼ਿਵਪਾਲ, ਗੁਰਮੀਤ ਸਿੰਘ, ਸੁੱਖਪ੍ਰੀਤਪਾਲ ਕੌਰ ਦੇ ਪਤੀ ਸੱਤਪਾਲ ਸਿੰਘ, ਬਲੱਡ ਬੈਂਕ ਦੀ ਟੀਮ ਦੇ ਮੈਂਬਰ ਹਾਜ਼ਰ ਸਨ।

Story You May Like