The Summer News
×
Friday, 03 May 2024

ਪਤੀ ਦੀ ਕਰਤੂਤ, ਪਹਿਲਾਂ ਪਤਨੀ ਦੇ ਕੀਤੇ 224 ਟੁਕੜੇ, ਫਿਰ ਦੇਖ ਅੱਗੇ ਕੀ ਕਰ ਦਿੱਤਾ ਹਾਲ


ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਨ੍ਹਾਂ 'ਤੇ ਭਰੋਸਾ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਇੱਕ ਅਜਿਹੀ ਘਟਨਾ ਬ੍ਰਿਟੇਨ ਤੋਂ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇੱਥੇ ਇਕ ਜਲਾਦ ਪਤੀ ਵੱਲੋਂ ਪਹਿਲਾਂ ਆਪਣੀ ਪਤਨੀ ਦੇ 224 ਟੁਕੜੇ ਕੀਤੇ ਗਏ ਫਿਰ ਉਨ੍ਹਾਂ ਟੁਕੜਿਆਂ ਨੂੰ ਰਸੋਈ 'ਚ ਲੁਕਾ ਕੇ ਰੱਖ ਦਿੱਤਾ ਗਿਆ। ਨਿਕੋਲਸ ਮੈਟਸਨ ਨਾਂ ਦੇ 28 ਸਾਲਾ ਵਿਅਕਤੀ ਨੇ ਆਪਣੀ 26 ਸਾਲਾ ਪਤਨੀ ਹੋਲੀ ਬ੍ਰੈਮਲੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮੈਟਸਨ ਨੇ ਆਪਣੇ 28 ਸਾਲਾ ਦੋਸਤ ਜੋਸ਼ੂਆ ਹੈਨਕੌਕ ਦੀ ਮਦਦ ਨਾਲ ਉਸ ਦੀ ਲਾਸ਼ ਨੂੰ 224 ਟੁਕੜਿਆਂ ਵਿੱਚ ਕੱਟਿਆ ਅਤੇ ਇੱਕ ਹਫ਼ਤੇ ਲਈ ਆਪਣੀ ਰਸੋਈ ਵਿੱਚ ਛੁਪਾ ਦਿੱਤਾ।


ਪੀੜਤ ਪਰਿਵਾਰ ਦੇ ਮੁਤਾਬਿਕ ਦੋਵਾਂ ਦਾ ਵਿਆਹ ਸਾਲ 2021 'ਚ ਹੋਇਆ ਸੀ ਪਰ ਉਨ੍ਹਾਂ ਦਾ ਵਿਆਹ ਟੁੱਟਣ ਦੀ ਕਗਾਰ 'ਤੇ ਸੀ। ਕਿਉਂਕਿ ਨਿਕੋਲਸ ਨੇ ਹੋਲੀ ਬ੍ਰੈਮਲੀ ਨੂੰ ਆਪਣੇ ਪੂਰੇ ਨਿਯੰਤਰਣ ਅਧੀਨ ਕੀਤਾ ਸੀ। ਉਸ ਨੇ ਪਹਿਲਾਂ ਵੀ ਆਪਣੀ ਪਤਨੀ ਨੂੰ ਖਤਰਨਾਕ ਤਰੀਕਿਆਂ ਨਾਲ ਤਸੀਹੇ ਦਿੱਤੇ ਸਨ। ਉਸ ਨੇ ਆਪਣੀ ਪਤਨੀ ਦੇ ਕਤੂਰੇ ਨੂੰ ਵਾਸ਼ਿੰਗ ਮਸ਼ੀਨ ਵਿੱਚ ਪਾ ਕੇ ਮਾਰ ਦਿੱਤਾ ਸੀ। ਇੰਨਾ ਹੀ ਨਹੀਂ ਉਸ ਨੇ ਪਾਲਤੂ ਚੂਹਿਆਂ ਨੂੰ ਮਾਈਕ੍ਰੋਵੇਵ ਓਵਨ ਅਤੇ ਫੂਡ ਪ੍ਰੋਸੈਸਰ 'ਚ ਪਾ ਕੇ ਮਾਰ ਦਿੱਤਾ ਸੀ। ਉਸ ਨੇ ਆਪਣੇ ਪਾਲਤੂ ਖਰਗੋਸ਼ਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਹੋਲੀ ਆਪਣੇ ਖਰਗੋਸ਼ਾਂ ਨੂੰ ਲੈ ਕੇ ਥਾਣੇ ਪਹੁੰਚ ਚੁੱਕੀ ਸੀ।


ਮੀਡੀਆ ਰਿਪੋਰਟਾਂ ਅਨੁਸਾਰ, 24 ਮਾਰਚ, 2023 ਨੂੰ, ਪੁਲਿਸ ਨੂੰ ਬ੍ਰੈਮਲੀ ਦੀ ਸੁਰੱਖਿਆ ਲਈ ਚਿੰਤਾ ਜ਼ਾਹਰ ਕਰਨ ਵਾਲਾ ਇੱਕ ਕਾਲ ਆਇਆ। ਪੁਲਿਸ ਨੇ ਅਗਲੇ ਦਿਨ ਅਪਾਰਟਮੈਂਟ 'ਤੇ ਛਾਪਾ ਮਾਰਿਆ। ਨਿਕੋਲਸ ਮੇਟਸਨ ਨੂੰ ਆਪਣੀ ਪਤਨੀ ਦੀ ਹੱਤਿਆ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਹਾਤੇ ਵਿੱਚੋਂ ਦੋ ਚਾਕੂ, ਇੱਕ ਕਲੋ ਹਥੌੜਾ ਅਤੇ ਬਾਗ ਦੀ ਕੈਂਚੀ ਵੀ ਮਿਲੀ ਹੈ।

Story You May Like