ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਵਿਖੇ ਮਹਿਲਾ ਵੋਟਰਾਂ ਨੂੰ ਕੀਤਾ ਜਾਗਰੂਕ
ਸਿਆਸਤ 'ਚ ਐਂਟਰੀ ਨੂੰ ਲੈ ਕੇ ਸੰਜੇ ਦੱਤ ਨੇ ਦੱਸਿਆ ਅਫਵਾਹ
ਸਿਆਸਤ 'ਚ ਐਂਟਰੀ ਨੂੰ ਲੈ ਕੇ ਬਾਲੀਵੱਡ ਅਭਿਨੇਤਾ ਸੰਜੇ ਦੱਤ ਨੇ ਵੱਡਾ ਬਿਆਨ ਜਾਰੀ ਕਰਦਿਆਂ ਇਹ ਸਪਸ਼ਟ ਕਰ ਦਿੱਤਾ ਹੈ ਕਿ ੳੇੁਹ ਸਿਆਸਤ 'ਚ ਨਹੀਂ ਆ ਰਹੇ । ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ, ਅਦਾਕਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਸੱਚ ਨਹੀਂ ਹੈ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਲਈ ਵੀ ਕਿਹਾ ਹੈ।
ਅਭਿਨੇਤਾ ਨੇ ਆਪਣੇ ਆਫੀਸ਼ੀਅਲ 'ਤੇ ਲਿਖਿਆ ਕਿ ਜੇਕਰ ਮੈਂ ਰਾਜਨੀਤੀ 'ਚ ਆਉਣ ਦਾ ਫੈਸਲਾ ਕਰਦਾ ਹਾਂ ਤਾਂ ਮੈਂ ਖੁਦ ਇਸ ਦਾ ਐਲਾਨ ਕਰਾਂਗਾ। ਉਸ ਨੇ ਅੱਗੇ ਕਿਹਾ, "ਹੁਣ ਤੱਕ ਮੇਰੇ ਬਾਰੇ ਜੋ ਖਬਰਾਂ ਆ ਰਹੀਆਂ ਹਨ, ਉਸ 'ਤੇ ਵਿਸ਼ਵਾਸ ਕਰਨ ਤੋਂ ਬਚੋ।"