The Summer News
×
Friday, 10 May 2024

ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਮਿਡਵਾਈਫਰੀ ਦਿਵਸ

ਪਟਿਆਲਾ 5 ਮਈ: ਗਰਭ ਅਵਸਥਾ ਦੌਰਾਨ ਮਹਿਲਾ ਦਾ ਧਿਆਨ ਰੱਖਣ ਵਾਲੀ ਮਿਡਵਾਈਫਰੀ ਦੇ ਕੰਮਾਂ ਨੂੰ ਸਨਮਾਨ ਦੇਣ ਲਈ ਰਾਸ਼ਟਰੀ ਮਿਡਵਾਈਫਰੀ ਸਿਖਲਾਈ ਸੰਸਥਾ ਦੀਆਂ ਸਿਖਿਆਰਥਣਾਂ ਵੱਲੋਂ ਪ੍ਰਿੰਸੀਪਲ ਨਰਸਿੰਗ ਸਕੂਲ ਮੈਡਮ ਪਰਮਜੀਤ ਕੌਰ ਅਤੇ ਕੰਸਲਟੈਂਟ ਮੈਡਮ ਛਵੀ ਦੀ ਦੇਖ ਰੇਖ ਵਿੱਚ ਮਾਤਾ ਕੁਸ਼ੱਲਿਆ ਹਸਪਤਾਲ ਦੀ ਜਨਾਨਾ ਓ.ਪੀ.ਡੀ ਵਿੱਚ ਅੰਤਰਰਾਸ਼ਟਰੀ  ਮਿਡਵਾਈਫਰੀ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਬਤੌਰ ਮੁੱਖ ਮਹਿਮਾਨ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੀਨੂੰ ਗੋਇਲ ਅਤੇ ਡਾ. ਅਸ਼ਰਫਜੀਤ ਸਿੰਘ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ ਤੋਂ ਡਾ. ਨੀਨਾ ਸਿੰਗਲਾ ਵੱਲੋਂ ਵੀ ਸ਼ਿਰਕਤ ਕੀਤੀ ਗਈ।


ਔਰਤਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਦਿਵਸ ਮਨਾਉਣ ਦਾ ਮੁੱਖ ਉਦੇਸ਼ ਗਰਭਵਤੀ ਮਹਿਲਾਵਾਂ ਦਾ ਗਰਭ ਦੌਰਾਨ ਅਤੇ ਜਨਮ ਦੇ ਕੁੱਝ ਦਿਨਾਂ ਤੱਕ ਬੱਚੇ ਦਾ ਧਿਆਨ ਰੱਖਣ ਵਾਲੀ ਮਿਡਵਾਈਫ ਦੇ ਕੰਮਾਂ ਨੂੰ ਸਨਮਾਨ ਦੇਣਾ ਹੈ ਇਸ ਦਿਵਸ ਦੀ ਸ਼ੁਰੂਆਤ 1992 ਤੋਂ ਹੋਈ ਸੀ ਅਤੇ ਅੱਜ ਦੁਨੀਆ ਦੇ ਲਗਭਗ 50 ਦੇਸ਼ਾਂ ਵਿੱਚ ਇਹ ਦਿਵਸ ਮਨਾ ਕੇ ਮਿਡਵਾਈਫਰੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਮਿਡਵਾਈਫਰੀ ਵੱਲੋਂ  ਆਪਣੀਆਂ ਸੇਵਾਵਾਂ ਦੇ ਕੇ ਸੁਜੇਰੀਅਰ ਕੇਸਾਂ ਦੀ ਦਰ ਨੂੰ ਘੱਟਾ ਕੇ ਨਾਰਮਲ ਜਣੇਪਿਆ ਦੀ ਦਰ ਨੂੰ ਵਧਾਉਣ ਲਈ ਗਰਭਵਤੀ ਮਹਿਲਾਵਾਂ ਨੂੰ ਯੋਗ ਸਿੱਖਿਆ ਦੇਣੀ  ਅਤੇ ਜਚਾਂ ਬੱਚਾਂ ਦੀ ਮੌਤ ਦਰ ਨੂੰ ਵੀ ਘਟਾਉਣਾ ਹੈ। ਪੀ.ਜੀ.ਆਈ ਚੰਡੀਗੜ ਤੋਂ ਆਏ ਡਾ. ਨੀਨਾ ਸਿੰਗਲਾ ਨੇ ਦੱਸਿਆ ਕਿ ਮਾਤਾ ਕੁਸ਼ੱਲਿਆ ਹਸਪਤਾਲ ਦੇ ਨਰਸਿੰਗ ਸਕੂਲ ਵਿੱਚ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਿਡਵਾਈਫਰੀ ਦੇ ਕੋਰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ 18 ਮਹੀਨਿਆਂ ਦਾ ਇਹ ਕੋਰਸ ਕਰਨ ਤੋਂ ਬਾਦ ਜਦੋਂ ਇਹ ਫੀਲਡ ਵਿੱਚ ਤਾਇਨਾਤ ਹੋਣਗੇ ਤਾਂ ਗਰਭਵਤੀ ਔਰਤ ਡਾਕਟਰ ਕੋਲ ਜਾਣ ਤੋਂ ਪਹਿਲਾ ਮਿਡਵਾਈਫਰੀ ਕੋਲ਼ ਜਾਵੇਗੀ, ਜੋ ਕਿ ਉਸ ਦੀ ਗਰਭ ਸਬੰਧੀ ਪੂਰੀ ਜਾਣਕਾਰੀ ਲੈ ਕੇ ਹਾਈ ਰਿਸਕ ਕੇਸਾਂ ਨੂੰ ਡਾਕਟਰ ਕੋਲ ਜਾਂਚ ਲਈ ਜਲਦ ਰੈਫ਼ਰ ਕਰਨਗੀਆਂ।ਮਿਡਵਾਈਫਰੀ ਵੱਲੋਂ ਗਰਭਵਤੀ ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ਅਤੇ ਗਰਭਵਤੀ ਨੂੰ ਲਾਈਫ਼ ਸਟਾਇਲ ਵਿੱਚ ਤਬਦੀਲੀ ਲਿਆ ਕੇ ਅਤੇ ਸਰੀਰਕ ਕਸਰਤ ਕਰਨ ਵੀ ਸਿਖਲਾਈ ਦੇਵੇਗੀ ਜਿਸ ਨਾਲ ਸੁਜੇਰੀਅਨ ਡਲੀਵਰੀ ਹੋਣ ਦੇ ਮੌਕੇ ਘੱਟ ਕੇ ਨਾਰਮਲ ਡਲੀਵਰੀ ਹੋਣ ਦੇ ਮੌਕੇ ਜ਼ਿਆਦਾ ਹ ਜਾਣਗੇ।


ਸੀਨੀਅਰ ਮੈਡੀਕਲ ਅਫ਼ਸਰ ਡਾ. ਵੀਨੂੰ ਗੋਇਲ ਵੱਲੋਂ ਸਿੱਖਿਆਰਥੀ ਦੇ ਇਸ ਪ੍ਰੋਗਰਾਮ ਦੀ  ਸ਼ਲਾਘਾ ਕੀਤੀ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਮਿਡਵਾਈਫਰੀ ਦਾ ਕੋਰਸ ਕਰ ਰਹੀਆਂ ਸਿਖਿਆਰਥਣਾਂ ਨੂੰ ਪ੍ਰੈਕਟੀਕਲ ਸਿਖਲਾਈ ਦੇਣ ਲਈ ਕੀਤੇ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਜਾਣ ਕਾਰੀ ਦਿੱਤੀ।ਇਸ ਮੌਕੇ ਮਿਡਵਾੲਫਰੀ ਸਿਖਿਆਰਥਣਾਂ ਵੱਲੋਂ ਸਿਖਲਾਈ ਦੌਰਾਨ ਕੀਤੇ ਜਾ ਰਹੇ ਅਭਿਆਸ ਸਾਂਝੇ ਕੀਤੇ ਗਏ ।ਇਸ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਔਰਤ ਰੋਗਾਂ ਦੇ ਮਾਹਰ ਡਾ. ਰਮਿਤਾ, ਡਾ. ਚੰਚਲ, ਮਾਸ ਮੀਡੀਆ ਅਫ਼ਸਰ ਕਿਸ਼੍ਰਨ ਕੁਮਾਰ, ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ  ਅਫ਼ਸਰ ਜਸਜੀਤ ਕੌਰ, ਜ਼ਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੋਰ, ਬਿੱਟੂ ਅਤੇ 70 ਦੇ ਕਰੀਬ ਔਰਤਾਂ ਵੀ ਸ਼ਾਮਲ ਸਨ।

Story You May Like