The Summer News
×
Monday, 20 May 2024

ਕਣਕ ਦੀ ਲਿਫਟਿੰਗ ਲਈ ਮਾਈਕਰੋ ਪਲਾਨਿੰਗ ਨਾਲ ਕੀਤਾ ਜਾ ਰਿਹੈ ਕੰਮ : ਸਾਕਸ਼ੀ ਸਾਹਨੀ

ਪਟਿਆਲਾ, 5 ਮਈ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਣਕ ਦੀ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਕੱਲ ਤੱਕ ਮੰਡੀਆਂ 'ਚੋਂ 7 ਲੱਖ ਮੀਟਰਿਕ ਟਨ ਤੋਂ ਵਧੇਰੇ ਕਣਕ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਲਈ ਮਾਈਕਰੋ ਪਲਾਨਿੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਕੰਮ ਤੇਜ਼ੀ ਆਵੇ ਅਤੇ ਇਸ ਨੂੰ ਛੇਤੀ ਮੁਕੰਮਲ ਕੀਤਾ ਜਾ ਸਕੇ।


ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਾਰ ਮੰਡੀਆਂ 'ਚ ਕਣਕ ਦੀ ਭਰਵੀਂ ਆਮਦ ਹੋਈ ਹੈ ਤੇ ਕੱਲ ਤੱਕ ਮੰਡੀਆਂ 'ਚ 884211 ਮੀਟਰਿਕ ਟਨ ਕਣਕ ਪੁੱਜੀ ਹੈ ਤੇ ਸਾਰੀ ਹੀ ਕਣਕ ਦੀ ਖਰੀਦ ਕਰਕੇ ਕਿਸਾਨਾਂ ਨੂੰ 1869.91 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਕਣਕ 'ਚੋਂ ਹੁਣ ਤੱਕ ਪਨਗਰੇਨ ਨੇ 292463 ਮੀਟਰਿਕ ਟਨ, ਮਾਰਕਫੈੱਡ ਨੇ 214219 ਮੀਟਰਿਕ ਟਨ, ਪਨਸਪ ਨੇ 197146 ਮੀਟਰਿਕ ਟਨ, ਵੇਅਰ ਹਾਊਸ ਨੇ 157096 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 23287 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।


ਮੀਟਿੰਗ ਮੌਕੇ ਵੀਡੀਓ ਕਾਨਫਰੰਸਿੰਗ ਰਾਹੀਂ ਸਮੂਹ ਐਸ.ਡੀ.ਐਮਜ਼ ਸਮੇਤ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਡਾ. ਰਵਿੰਦਰ ਕੌਰ, ਡੀ.ਐਮ. ਪਨਸਪ ਅਮਿਤ ਲੂਥਰਾ, ਡੀ.ਐਮ. ਮਾਰਕਫੈਡ ਮਨੀਸ਼ ਗਰਗ, ਡੀ.ਐਮ. ਪੰਜਾਬ ਵੇਅਰਹਾਊਸ ਨਿਰਮਲ ਸਿੰਘ ਤੇ ਮੈਨੇਜਰ ਐਫ.ਸੀ.ਆਈ. ਸ਼ਲੀਨ ਅਗਰਵਾਲ ਵੀ ਮੌਜੂਦ ਸਨ।

Story You May Like