The Summer News
×
Sunday, 19 May 2024

ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਈਸ਼ਵਰ ਸਿੰਘ ਨੂੰ ਇਕ ਔਰਤ ਨੇ ਜਾਣੋ ਕਿਉਂ ਮਾਰਿਆ ਥੱ* ਪੜ

ਚੰਡੀਗੜ੍ਹ : ਈਸ਼ਵਰ ਸਿੰਘ ਕੈਥਲ ਜ਼ਿਲ੍ਹੇ ਦੀ ਗੁਹਲਾ ਵਿਧਾਨ ਸਭਾ ਤੋਂ ਜੇਜੇਪੀ ਵਿਧਾਇਕ ਹਨ। ਦੱਸ ਦੇਈਏ ਕਿ ਵਿਧਾਇਕ ਆਪਣੇ ਹਲਕੇ ਗੁਹਲਾ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਕੈਥਲ ਜ਼ਿਲ੍ਹੇ ਵਿੱਚ ਆਏ ਸਨ। ਜਾਣਕਾਰੀ ਮੁਤਾਬਕ ਜਦੋਂ ਉਹ ਪਿੰਡ ਪੁੱਜੇ ਤਾਂ ਉਨ੍ਹਾਂ ਨੂੰ ਪਿੰਡ ਵਾਸੀਆਂ ਦੇ ਵਿ.ਰੋਧ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਪੰਜ ਸਾਲਾਂ ਵਿੱਚ ਉਸ ਨੇ ਇੱਕ ਵੀ ਲੋਕਾਂ ਦਾ ਦੁੱਖ-ਦਰਦ ਨਹੀਂ ਜਾਣਿਆ। ਇਸਦੇ ਨਾਲ ਹੀ ਲੋਕਾਂ ਵਲੋਂ ਕਿਹਾ ਗਿਆ ਕਿ ਹੁਣ ਉਹ ਇੱਥੇ ਕੀ ਕਰਨ ਆਏ ਹਨ। ਸੂਤਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਇੱਕ ਔਰਤ ਨਾਲ ਬਹਿਸ ਦੌਰਾਨ ਪੇਂਡੂ ਔਰਤ ਨੇ ਗੁੱਸੇ ਵਿੱਚ ਆ ਕੇ ਵਿਧਾਇਕ ਨੂੰ ਥੱ+ ਪੜ ਮਾਰ ਦਿੱਤਾ। 

Story You May Like