The Summer News
×
Thursday, 16 May 2024

ਈ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਕੀਤੀ ਵਿਧਾਇਕ ਗਰੇਵਾਲ ਨਾਲ ਕੀਤੀ ਮੁਲਾਕਾਤ

ਲੁਧਿਆਣਾ: ਮਾਰਚ (ਦਲਜੀਤ ਵਿੱਕੀ) :  ਈ ਰਿਕਸ਼ਾ ਚਾਲਕਾਂ ਨੂੰ ਪਿਛਲੇ ਦਿਨੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਚਾਲਕ ਦਾ ਡਰਾਈਵਿੰਗ ਲਾਈਸੈਂਸ, ਈ ਰਿਕਸ਼ਾ ਦੀ ਰਜਿਸਟਰੇਸ਼ਨ ਅਤੇ ਹੋਰ ਜਰੂਰੀ ਕਾਗਜ਼ਾਤ ਆਪਣੇ ਕੋਲ ਰੱਖਣੇ ਹੋਣਗੇ , ਤਾਂ ਹੀ ਈ ਰਿਕਸ਼ਾ ਸ਼ਹਿਰ ਵਿੱਚ ਚਲਾਇਆ ਜਾ ਸਕੇਗਾ ।ਇਸ ਸਬੰਧ ਵਿੱਚ ਇ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਵੱਲੋਂ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨਾਲ ਅੱਜ ਮੁਲਾਕਾਤ ਕੀਤੀ ਗਈ ਅਤੇ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ।


ਇਸ ਮੌਕੇ ਤੇ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਦੱਸਿਆ ਕਿ ਅੱਜ ਈ ਰਿਕਸ਼ਾ ਚਾਲਕ ਆਪਣੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕਰਨ ਲਈ ਆਏ, ਉਹਨਾਂ ਦਾ ਪੱਖ ਸੁਣਨ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਵਿਧਾਇਕ ਗਰੇਵਾਲ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਸੁਖਾਲੇ ਤਰੀਕੇ ਨਾਲ ਰਜਿਸਟਰੇਸ਼ਨ ਅਤੇ ਹੋਰ ਜਰੂਰੀ ਕਾਗਜ਼ਾਤ ਬਣਾਉਣ ਲਈ ਕਿਹਾ ਗਿਆ ਹੈ, ਉਹਨਾਂ ਕਿਹਾ ਕਿ ਇਹਨਾਂ ਕਾਗਜ਼ਾਂ ਦੀ ਤਿਆਰੀ ਚ ਸਮੇਂ ਦੀ ਕੁਝ ਛੋਟ ਦਿੱਤੀ ਗਈ ਹੈ ਅਤੇ ਈ ਰਿਕਸ਼ਾ ਚਾਲਕਾਂ ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਉਹ ਕਾਗਜ਼ਤ ਬਣਾਉਣ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿਖਾਉਣਗੇ । ਇਸ ਮੌਕੇ ਤੇ ਹਾਜ਼ਰ ਈ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਨੇ ਵਿਧਾਇਕ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਪਣੀ ਸਮੱਸਿਆਵਾਂ ਲੈ ਕੇ ਵਿਧਾਇਕ ਗਰੇਵਾਲ ਕੋਲ ਆਏ ਸੀ ਇਹਨਾਂ ਨੇ ਫੌਰੀ ਤੌਰ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਕੇ ਮੁਸ਼ਕਿਲ ਦਾ ਹੱਲ ਕਰ ਦਿੱਤਾ ਹੈ ਸੋ ਅਸੀਂ ਸਭ ਇਹਨਾਂ ਦੇ ਧੰਨਵਾਦੀ ਹਾਂ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ।

Story You May Like