The Summer News
×
Monday, 20 May 2024

ਵਿਧਾਇਕ ਸ਼ੈਰੀ ਕਲਸੀ ਨੇ ਮਲਾਵੇ ਦੀ ਕੋਠੀ ਵਿਖੇ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨਾਲ ਕੀਤਾ ਦੌਰਾ

ਮਲਾਵੇ ਦੇ ਕੋਠੀ ਦੇ ਵਸਨੀਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਸਮੇਤ ਵੱਖ-ਵੱਖ ਵਿਕਾਸ ਕਾਰਜ ਜਲਦ ਸ਼ੁਰੂ ਕੀਤੇ ਜਾਣਗੇ

 

ਬਟਾਲਾ : ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਮਲਾਵੇ ਦੀ ਕੋਠੀ ਵਿਖੇ ਵੱਖ-ਵੱਖ ਵਿਕਾਸ ਕਾਰਜ ਕਰਵਾਉਣ ਦੇ ਸਬੰਧ ਵਿੱਚ ਅਧਿਕਾਰੀਆਂ ਨਾਲ ਦੋਰਾ ਕੀਤਾ ਗਿਆ ਤੇ ਲੋਕਾਂ ਦੀ ਮੁਸ਼ਕਿਲਾਂ ਸੁਣਕੇ ਹੱਲ ਕਰਨ ਦਾ ਯਕੀਨ ਦਿਵਾਇਆ। ਇਸ ਮੌਕੇ ਉਨਾਂ ਦੇ ਨਾਲ ਸਮਾਜ ਸੇਵੀ ਤੇ ਕਾਰੋਬਾਰੀ ਨਰੇਸ਼ ਅਗਰਵਾਲ, ਡਾ. ਰਾਮਪਾਲ ਅਗਰਵਾਲ, ਵੀ.ਐਮ ਗੋਇਲ, ਯਸ਼ਪਾਲ ਚੌਹਾਨ ਪ੍ਰਧਾਨ ਸਵਰਨਕਾਰ ਸੰਘ ਪੰਜਾਬ ਆਦਿ ਮੋਜੂਦ ਸਨ।

 

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਟਾਲਾ ਦੇ ਜੰਮਪਾਲ ਨਰੇਸ ਅਗਰਵਾਲ, ਜਿਨਾਂ ਦਾ ਮਾਲਵੇ ਦੀ ਕੋਠੀ ਨਾਲ ਨਿੱਜੀ ਲਗਾਅ ਹੈ, ਵਿਸ਼ੇਸ ਤੌਰ ’ਤੇ ਆਏ ਹਨ ਅਤੇ ਉਨਾਂ ਵਲੋਂ ਇਥੇ ਲੋਕ ਭਲਾਈ ਲਈ ਕਾਰਜ ਕਰਨ ਦੀ ਇੱਛਾ ਪ੍ਰਗਟਾਈ ਹੈ।

 

ਇਸ ਮੌਕੇ ਗੱਲ ਕਰਦਿਆਂ ਨਰੇਸ਼ ਅਗਰਵਾਲ ਨੇ ਕਿਹਾ ਕਿ ਉਨਾਂ ਦੇ ਵੱਡੇ ਵਡੇਰੇ ਮਲਾਵੇ ਦੀ ਕੋਠੀ ਵਿਖੇ ਰਹਿੰਦੇ ਸਨ ਅਤੇ ਉਨਾਂ ਦੀ ਦਿਲੀ ਖਵਾਹਿਸ਼ ਹੈ ਕਿ ਇਥੇ ਲੋਕ ਭਲਾਈ ਲਈ ਕਾਰਜ ਕੀਤੇ ਜਾਣ। ਉਨਾਂ ਕਿਹਾ ਕਿ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਅਤੇ ਇਥੋ ਦੇ ਲੋਕਾਂ ਦੀ ਮੰਗ ਅਨੁਸਾਰ ਹੈ, ਉਹ ਮਲਾਵੇ ਦੀ ਕੋਠੀ ਵਿਖੇ ਲੋਕ ਭਲਾਈ ਦਾ ਕਾਰਜ ਕਰਨਗੇ।

 

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਨਰੇਸ਼ ਅਗਰਵਾਲ ਅਤੇ ਉਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਰੇਸ ਅਗਰਵਾਲ ਹਮੇਸ਼ਾ ਲੋਕ ਭਲਾਈ ਕਾਰਜਾਂ ਲਈ ਯੋਗਦਾਨ ਪਾਉਂਦੇ  ਹਨ ਅਤੇ ਉਨਾਂ ਵਲੋਂ ਪਹਿਲਾਂ ਵੀ ਬਟਾਲਾ ਵਿਖੇ ਲੋਕ ਭਲਾਈ ਲਈ ਵੱਖ-ਵੱਖ ਕਾਰਜ ਕੀਤੇ ਗਏ ਹਨ। ਉਨਾਂ ਕਿਹਾ ਕਿ ਉਨਾਂ ਨੂੰ ਪੂਰੀ ਆਸ ਹੈ ਕਿ ਉਹ ਇਸੇ ਤਰਾਂ ਲੋਕਹਿੱਤ ਵਿੱਚ ਕੰਮ ਕਰਦੇ ਰਹਿਣਗੇ।

 

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਤੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ ਅਤੇ ਮਲਾਵੇ ਦੀ ਕੋਠੀ ਵਿਖੇ ਚਹੁਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਮਲਾਵੇ ਦੀ ਕੋਠੀ ਵਿਖੇ ਕਰੀਬ 22 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਉਣ ਸਬੰਧੀ ਉਨਾਂ ਨੇ ਉੱਚ ਅਧਿਕਾਰੀਆਂ ਨੂੰ ਪ੍ਰੋਪੇਜ਼ਲ ਬਣਾ ਕੇ ਭੇਜੀ ਹੈ ਅਤੇ ਜਲਦ ਪ੍ਰਵਾਨਗੀ ਮਿਲਣ ’ਤੇ ਵਿਕਾਸ ਕੰਮ ਕਾਰਜ ਸ਼ੁਰੂ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ ਅਤੇ ਮਲਾਵੇ ਦੀ ਕੋਠੀ ਵਿਖੇ ਵੱਖ-ਵੱਖ ਵਿਕਾਸ ਕਾਰਜ ਕਰਵਾਉਣ ਲਈ ਉਹ ਵਚਨਬੱਧ ਹਨ।

Story You May Like