The Summer News
×
Thursday, 16 May 2024

ਵਿਸ਼ਵ ਖੂਨਦਾਨ ਦਿਵਸ ਮੌਕੇ ਬੀਐਸਐਫ ਦੇ ਜਵਾਨਾਂ ਨੇ ਕੀਤਾ ਖੂਨਦਾਨ, ਪੜੋ ਖਬਰ

ਅਜਨਾਲਾ : ਵਿਸ਼ਵ ਖੂਨ ਦਾਨ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿਚ ਖ਼ੂਨ ਦਾਨ ਕੈਂਪ ਲਗਾ ਲੋਕਾਂ ਨੂੰ ਖੂਨ ਦਾਨ ਕਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਅਜਨਾਲਾ ਦੇ ਬੀਐਸਐਫ ਕੈਂਪਸ ਵਿਖੇ ਵੀ ਸਿਵਿਲ ਹਸਪਤਾਲ ਅਜਨਾਲਾ ਦੇ ਸਹਯੋਗ ਨਾਲ ਬੀਐਸਐਫ ਦੀ 73 ਅਤੇ 183 ਬਟਾਲੀਅਨ ਦੇ ਜਵਾਨਾਂ ਵਲੋਂ ਖੂਨ ਦਾਨ ਕੀਤਾ ਗਿਆ। ਇਸ ਮੌਕੇ ਸਿਵਿਲ ਹਸਪਤਾਲ ਅਜਨਾਲਾ ਤੋਂ ਪਹੁੰਚੇ ਐੱਸਐਮਓ ਡਾ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਲਗਾਤਾਰ ਦੋ ਹਫ਼ਤੇ ਖੂਨ ਦਾਨ ਕੈਂਪ ਲਗਾਏ ਜਾ ਰਹੇ ਹਨ ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਖੂਨ ਦਾਨ ਕਰਨ ਪ੍ਰਤੀ ਜਾਗਰੂਕ ਕਰਨਾ ਅਤੇ ਖੂਨ ਦੀ ਪੂਰਤੀ ਕਰਨਾ ਹੈ। ਉਹਨਾਂ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੂਨ ਦਾਨ ਕਰਨ ਕਿਉੰਕਿ ਉਹਨਾਂ ਵਲੋਂ ਦਾਨ ਕੀਤੇ ਖੂਨ ਨਾਲ ਕਿਸੇ ਨਾ ਕਿਸੇ ਦੀ ਜਿੰਦਗੀ ਬਚ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਖ਼ੂਨ ਦਾਨ ਕਰ ਰਹੇ ਸੱਜਣਾ ਨੂੰ ਇਕ ਸੂੰਹ ਵੀ ਖਵਾਈ ਗਈ ਹੈ ਕਿ ਉਹ ਬਿਨਾਂ ਕਿਸੇ ਜਾਤਪਾਤ ਦੇ ਭੇਦ, ਊਚ ਨੀਚ ਤੋਂ ਸਮੇਂ ਸਮੇਂ ਸਿਰ ਖ਼ੂਨ ਦਾਨ ਕਰਨਗੇ। ਇਸ ਮੌਕੇ ਬੀਐਸਐਫ ਦੀ 73 ਬਟਾਲੀਅਨ ਦੀ ਡਾਕਟਰ ਸ਼ੋਰਵੀ ਨੇ ਕਿਹਾ ਕਿ ਇਸ ਕੈਂਪ ਰਾਹੀਂ ਉਹਨਾਂ ਦਾ ਇਹ ਦਸਣਾ ਮੁੱਖ ਆਦੇਸ਼ ਹੈ ਕਿ ਖੂਨ ਦਾਨ ਕਰਨ ਨਾ ਕਿਸੇ ਪ੍ਰਕਾਰ ਦੀ ਕੋਈ ਕਮਜੋਰੀ ਨਹੀਂ ਹੁੰਦੀ ਤੇ ਨਾ ਹੀ ਕੋਈ ਬਿਮਾਰੀ ਹੁੰਦੀ ਹੈ ਇਸ ਲਈ ਸਾਨੂੰ ਮਿਲ ਖੂਨ ਦਾਨ ਕਰਨਾ ਚਾਹੀਦਾ ਹੈ।

Story You May Like