The Summer News
×
Saturday, 11 May 2024

ਛਾਤੀ ਦੇ ਦਰਦ ਵਾਲੇ ਮਰੀਜ਼ਾਂ ਦਾ ਉਚੇਰੀਆਂ ਸਿਹਤ ਸੰਸਥਾਵਾਂ ਵਿੱਚ ਹੋਵੇਗਾ ਪਹਿਲ ਦੇ ਅਧਾਰ ’ਤੇ ਇਲਾਜ

 ਪਟਿਆਲਾ 15 ਮਈ : ਗੈਰ ਸੰਚਾਰੀ ਬਿਮਾਰੀਆਂ ਤਹਿਤ ਪੇਂਡੂ ਖੇਤਰ ਦੇ ਦਿਲ ਦੇ ਦੌਰੇ ਜਾਂ ਦਿਲ ਦੀਆਂ ਮੁਸ਼ਕਲਾਂ ਨਾਲ ਪੀੜਤ ਮਰੀਜ਼ਾਂ ਦਾ ਤੁਰੰਤ ਇਲਾਜ ਕਰਵਾਉਣ ਅਤੇ ਸਮੱਸਿਆਵਾਂ ’ਤੇ ਕਾਬੂ ਪਾਉਣ ਲਈ ਚਲਾਏ ਜਾ ਰਹੇ ਸਟੈਮੀ ਪ੍ਰੋਜੈਕਟ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰੋਗਰਾਮ ਅਫ਼ਸਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਐਸ.ਜੇ.ਸਿੰਘ ਦੀ ਅਗਵਾਈ ਵਿੱਚ ਸਿਹਤ ਅਧਿਕਾਰੀਆਂ ਦੀ ਮੀਟਿੰਗ ਦਾ ਕੀਤੀ ਗਈ।


ਇਸ ਮੀਟਿੰਗ ਵਿੱਚ ਸਟੈਮੀ ਪ੍ਰੋਜੈਕਟ ਦੇ ਨੋਡਲ ਅਫ਼ਸਰ ਡਾ. ਦੀਪਇੰਦਰ ਸਿੰਘ ਬੋਪਾਰਾਏ ਮਾਤਾ ਕੁਸ਼ੱਲਿਆ ਹਸਪਤਾਲ, ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਸਪੈਸ਼ਲਿਸਟ, ਐਮਰਜੈਂਸੀ ਮੈਡੀਕਲ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਤਿਕਾ ਗਰੋਵਰ, ਐਨ.ਸੀ.ਡੀ. ਕਾਉਂਸਲਰ ਮਨੋਜ ਕੁਮਾਰ ਮੀਨਾ ਅਤੇ ਕੰਪਿਊਟਰ ਓਪਰੇਟਰ ਵਿਜੇਦੰਰ ਕੁਮਾਰ ਸ਼ਾਮਲ ਹੋਏ। ਸਟੈਮੀ ਪ੍ਰੋਜੈਕਟ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਤਾਇਨਾਤ ਕਾਰਡਿਓਲੋਜੀ ਵਿਭਾਗ ਦੇ ਮੁਖੀ ਡਾ. ਸੌਰਭ ਸ਼ਰਮਾ ਵਿਸ਼ੇਸ਼ ਤੌਰ ’ਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ।


ਮੀਟਿੰਗ ਦੌਰਾਨ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਓ.ਪੀ.ਡੀ ਵਿੱਚ ਸਟੈਮੀ (ਛਾਤੀ ਵਿੱਚ ਦਰਦ ਜਾਂ ਦਿਲ ਦੀਆਂ ਮੁਸ਼ਕਲਾਂ ਨਾਲ ਪੀੜਤ) ਤਹਿਤ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸੰਸਥਾ ਵਿਖੇ ਤਾਇਨਾਤ ਮੈਡੀਕਲ ਸਪੈਸ਼ਲਿਸਟ ਦੁਆਰਾ ਜ਼ਿਲ੍ਹਾ ਹਸਪਤਾਲ, ਪਟਿਆਲਾ ਵਿਖੇ ਰੈਫ਼ਰ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਸਿਹਤ ਸੰਸਥਾਵਾਂ ਵਿੱਚ ਜੇਕਰ ਕੋਈ ਛਾਤੀ ਦੇ ਦਰਦ ਨਾਲ ਮਰੀਜ਼ ਆਉਂਦਾ ਹੈ ਅਤੇ ਉਸ ਦੀ ਈ.ਸੀ.ਜੀ ਕਰਨ ਤੇ ਈ.ਸੀ.ਜੀ ਵਿੱਚ ਕੋਈ ਨੁਕਸ ਆਉਂਦਾ ਹੈ ਤਾਂ ਅਜਿਹੇ ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਉੱਚ ਸਿਹਤ ਸੰਸਥਾ ਮਾਤਾ ਕੁਸ਼ੱਲਿਆ ਹਸਪਤਾਲ ਜਾਂ ਰਜਿੰਦਰਾ ਹਸਪਤਾਲ ਵਿਖੇ ਭੇਜਿਆ ਜਾਵੇ ਅਤੇ ਮਰੀਜ਼ਾਂ ਨੂੰ ਉਚੇਰੀ ਸੰਸਥਾ ਵਿੱਚ ਭੇਜਣ ਤੋਂ ਪਹਿਲਾ ਮਰੀਜ਼ ਦਾ ਰਿਕਾਰਡ ਦੂਰਭਾਸ਼ ਰਾਹੀ ਉੱਚ ਸਿਹਤ ਸੰਸਥਾ ਦੇ ਡਾਕਟਰਾਂ ਨੂੰ ਭੇਜਿਆ ਜਾਵੇ ਤਾਂ ਜੋ ਮਰੀਜ਼ ਦੇ ਪਹੁੰਚਣ ਤੋਂ ਪਹਿਲਾ ਹੀ ਉਸ ਦੇ ਇਲਾਜ ਲਈ ਉਚੇਰੇ ਪ੍ਰਬੰਧ ਕੀਤੇ ਜਾ ਸਕਣ। ਡਾ. ਸੌਰਭ ਸ਼ਰਮਾ ਵੱਲੋਂ ਜੋ ਵੀ ਮਰੀਜ਼ ਰਾਜਿੰਦਰਾ ਹਸਪਤਾਲ ਵਿਖੇ ਕਾਰ਼ਡਿਓਲੋਜੀ ਨੂੰ ਰੈਫ਼ਰ ਕੀਤੇ ਗਏ ਹਨ ਉਹਨਾਂ ਦਾ ਤੁਰੰਤ ਫੋਲੋਅਪ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਉਹਨਾਂ ਵੱਲੋਂ ਇਸ ਦੀ ਮਹੀਨਾਵਾਰ ਰਿਪੋਰਟ ਨੂੰ ਗਰੁੱਪ ਵਿੱਚ ਸਾਂਝਾ ਕਰਨ ਲਈ ਕਿਹਾ ਗਿਆ।
ਫ਼ੋਟੋ : ਦਫ਼ਤਰ ਸਿਵਲ ਸਰਜਨ ਵਿਖੇ ਸਟੈਮੀ ਪ੍ਰੋਜੈਕਟ ਤਹਿਤ ਮੀਟਿੰਗ ਕਰਦੇ ਸਿਹਤ ਅਧਿਕਾਰੀ।

Story You May Like