The Summer News
×
Wednesday, 15 May 2024

ਪੁਲਿਸ ਮੁਲਾਜ਼ਮਾਂ ਨੇ ਬਚਾਈ ਔਰਤ ਦੀ ਜਾਨ, ਪੜੋ ਖਬਰ

ਮੁਕਤਸਰ : ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਨਾ ਕਿਸੇ ਘਰੇਲੁ ਝਗੜਿਆ ਕਰਕੇ ਲੜਾਈ ਆ ਹੁੰਦੀਆਂ ਰਹਿੰਦੀਆਂ ਹਨ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਇਕ ਨਵ-ਵਿਆਹੁਤਾ ਜੋੜੇ ਦਾ ਜਿਸ ਨੇ ਨਹਿਰ 'ਚ ਛਾ.ਲ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਪੀ.ਪੀ.ਐਸ. ਡੀ.ਐਸ.ਪੀ. CAW & C ਮੁਕਤਸਰ ਸਾਹਿਬ 11.30 ਵਜੇ ਸਮੇਤ ਸਕਿਉਰਟੀ ਸਟਾਫ ਸੀਨੀਅਰ ਸਿਪਾਹੀ ਜਗਮੀਤ ਸਿੰਘ ਅਤੇ ਸੀਨੀਅਰ ਸਿਪਾਹੀ ਅਮਨਦੀਪ ਸਿੰਘ ਨਾਲ ਦੋਦਾ ਤੋਂ ਮੁਕਤਸਰ ਸਾਹਿਬ ਜਾ ਰਹੇ ਸਨ, ਤਾਂ ਪਿੰਡ ਭੁੱਲਰ ਕੋਲ ਨਹਿਰ ਵਿੱਚ ਇੱਕ ਨਵ-ਵਿਆਹੁਤਾ ਨੇ ਛਾਲ ਮਾਰ ਦਿੱਤੀ। ਲੜਕੀ ਦੇ ਘਰਵਾਲੇ ਨੂੰ ਰੌਲਾ ਪਾਉਂਦਿਆਂ ਦੇਖ ਗੱਡੀ ਰੋਕ ਕੇ ਸੀਨੀਅਰ ਸਿਪਾਹੀ ਜਗਮੀਤ ਸਿੰਘ ਨੇ ਨਹਿਰ ਵਿੱਚ ਉੱਤਰ ਕੇ ਬੜੀ ਮੁਸ਼ੱਕਤ ਨਾਲ ਲੜਕੀ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਦੋਦਾ ਦਾਖਲ ਕਰਵਾਇਆ ਅਤੇ ਲੜਕੀ ਦੀ ਜਾਨ ਬਚਾਈ। ਜਿਸ ਤੇ ਕੋਲ ਖੜ੍ਹੇ ਲੋਕਾਂ ਅਤੇ ਲੜਕੀ ਦੇ ਘਰਦਿਆਂ ਨੇ ਪੁਲਿਸ ਪਾਰਟੀ ਦਾ ਧੰਨਵਾਦ ਕੀਤਾ।

Story You May Like