The Summer News
×
Sunday, 07 July 2024

ਏਅਰਪੋਰਟ ਦੀ ਥੀਮ ‘ਤੇ ਤਿਆਰ ਹੋਇਆ ਪੋਲਿੰਗ ਬੂਥ

ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੋਟਿੰਗ ਦਾ ਪੱਧਰ ਵਧਾਉਣ ਲਈ ਚੋਣ ਕਮਿਸ਼ਨ ਵੱਲੋਂ ਪਹਿਲਕਦਮੀ ਕਰਦਿਆਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਥੀਮ ’ਤੇ ਸੁਪਰ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਹੈ। ਇੱਥੇ ਵੋਟ ਪਾਉਣ ਵਾਲੇ ਲੋਕਾਂ ਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਉਹ ਏਅਰਪੋਰਟ ‘ਤੇ ਪਹੁੰਚ ਗਏ ਹੋਣ। ਇੰਨਾ ਹੀ ਨਹੀਂ, ਵੋਟਿੰਗ ਦੀ ਸਿਆਹੀ ਦਿਖਾਉਣ ‘ਤੇ ਮੁਫਤ ਮਹਿੰਦੀ ਅਤੇ ਟੈਟੂ ਬਣਵਾਉਣ ਦਾ ਮੌਕਾ ਵੀ ਮਿਲੇਗਾ। ਇਸ ਦੇ ਨਾਲ ਹੀ ਲੋਕ ਆਈਸਕ੍ਰੀਮ ਦਾ ਸਵਾਦ ਵੀ ਲੈ ਸਕਣਗੇ।


ਦੱਸ ਦੇਈਏ ਕਿ ਇਹ ਪੋਲਿੰਗ ਬੂਥ ਐਮਿਟੀ ਇੰਟਰਨੈਸ਼ਨਲ ਸਕੂਲ ਵਿੱਚ ਬਣਾਇਆ ਗਿਆ ਹੈ। ਅੰਦਰ ਜਾਂਦੇ ਹੀ ਫੁੱਲਾਂ ਦਾ ਬਣਿਆ ਗੇਟ ਹੈ, ਜਿੱਥੋਂ ਸਵਾਗਤ ਹੋਵੇਗਾ। ਇੱਥੇ ਢੋਲ ਦੀ ਗੂੰਜ ਨਾਲ ਸਵਾਗਤ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨ ਦੇ ਅੰਦਰ ਬੈਠਣ ਦੀ ਸਹੂਲਤ ਹੋਵੇਗੀ। ਉੱਥੇ ਤੁਹਾਡੇ ਲਈ ਪੀਣ ਵਾਲਾ ਪਾਣੀ ਹੋਵੇਗਾ। ਜਦਕਿ ਇੱਕ ਪਾਸੇ ਕੁੜੀਆਂ ਸਿਲਾਈ-ਕਢਾਈ ਕਰ ਰਹੀਆਂ ਹੋਣਗੀਆਂ। ਪੋਲਿੰਗ ਬੂਥ ਦੇ ਅੰਦਰ ਹੈਲਪ ਡੈਸਕ ਬਣਾਇਆ ਗਿਆ ਹੈ। ਜਿੱਥੇ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਹਾਡੀਆਂ ਵੋਟਾਂ ਕਿਸ ਕਮਰੇ ਵਿੱਚ ਪੈਣਗੀਆਂ। ਇਸ ਤੋਂ ਬਾਅਦ ਵੋਟਰ ਨੂੰ ਇੱਕ ਸਲਿੱਪ ਵੀ ਦਿੱਤੀ ਜਾਵੇਗੀ, ਇਸ ਨੂੰ ਬੋਰਡਿੰਗ ਪਾਸ ਕਿਹਾ ਜਾਵੇਗਾ। ਇਸ ਨਾਲ ਪੋਲਿੰਗ ਸਟੇਸ਼ਨ ‘ਤੇ ਜਾਣਾ ਹੋਵੇਗਾ। ਇੱਥੇ ਏਅਰ ਹੋਸਟੈਸ ਦੇ ਕੱਪੜੇ ਪਹਿਨੀਆਂ ਕੁੜੀਆਂ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਵੋਟਿੰਗ ਹੋਵੇਗੀ। ਫਿਰ ਜਹਾਜ਼ ਦਾ ਇਕ ਮਾਡਲ ਹੋਵੇਗਾ, ਜਿੱਥੇ ਤੁਸੀਂ ਵੋਟ ਪਾਉਣ ਤੋਂ ਬਾਅਦ ਸੈਲਫੀ ਲੈ ਸਕਦੇ ਹੋ।


ਵੋਟਿੰਗ ਪ੍ਰਕਿਰਿਆ ਤੋਂ ਬਾਅਦ ਜਿਵੇਂ ਹੀ ਲੋਕ ਬਾਹਰ ਨਿਕਲਣਗੇ, ਖਾਸ ਤੌਰ ‘ਤੇ ਔਰਤਾਂ ਅਤੇ ਲੜਕੀਆਂ ਤਾਂ ਉਨ੍ਹਾਂ ਲਈ ਮਹਿੰਦੀ ਅਤੇ ਟੈਟੂ ਬਣਾਉਣ ਵਾਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੂੰ ਸਿਰਫ਼ ਆਪਣੀ ਚੋਣਾਂ ਵਾਲੀ ਸਿਆਹੀ ਦਿਖਾਉਣੀ ਹੋਵੇਗੀ। ਇਸ ਤੋਂ ਬਾਅਦ ਉਹ ਮੁਫਤ ਵਿਚ ਮਹਿੰਦੀ ਜਾਂ ਟੈਟੂ ਬਣਵਾ ਸਕਣਗੀਆਂ। ਜਦੋਂ ਤੁਸੀਂ ਕੇਂਦਰ ਤੋਂ ਬਾਹਰ ਆਉਣਾ ਸ਼ੁਰੂ ਕਰੋਗੇ, ਉੱਥੇ ਇੱਕ ਆਈਸਕ੍ਰੀਮ ਵੇਚਣ ਵਾਲਾ ਹੋਵੇਗਾ। ਉੱਥੋਂ ਵੋਟਰ ਚੋਣ ਸਿਆਹੀ ਦਿਖਾ ਕੇ ਆਈਸਕ੍ਰੀਮ ਲੈ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਬੰਧ ਕੀਤੇ ਜਾ ਰਹੇ ਹਨ। ਚੋਣ ਕਮਿਸ਼ਨ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਰ ਵੋਟਿੰਗ 70 ਫੀਸਦੀ ਤੋਂ ਵੱਧ ਹੋਵੇਗੀ|

Story You May Like