The Summer News
×
Tuesday, 21 May 2024

ਬਲਾਚੌਰ ਦੀ ਦਾਣੀ ਮੰਡੀ ਵਿੱਚ ਮੀਂਹ ਦਾ ਪਾਣੀ ਹੋਇਆ ਇਕੱਠਾ, ਬਾਈਪਾਸ ਤੇ ਸਥਿਤ ਵੇਰਕਾ ਦੁੱਧ ਸੀਤਲ ਕੇਂਦਰ ਪਾਣੀ 'ਚ ਡੁੱਬਾ

ਬਲਾਚੌਰ,25 ਸਤੰਬਰ (ਤੇਜ਼ ਪ੍ਰਕਾਸ਼) ਬੀਤੇ ਦੋ ਦਿਨ ਪੈ ਰਹੇ ਭਾਰੀ ਮੀਂਹ ਕਾਰਨ ਸਥਾਨਕ ਸ਼ਹਿਰ ਬਲਾਚੌਰ ਦੀ ਦਾਣਾ ਮੰਡੀ , ਐਫਸੀਆਈ ਦੇ ਗੋਦਾਮ ਅਤੇ ਟੈਲੀਫੋਨ ਐਕਸਚੇਂਜ ਦੇ ਇਰਦ ਗਿਰਦ ਪਾਣੀ ਭਰ ਗਿਆ । ਉਥੇ ਹੀ ਦਾਣਾ ਮੰਡੀ ਵਿੱਚ ਕਿਸਾਨਾਂ ਵਲੋਂ ਵੇਚਣ ਲਈ ਲਿਆਂਦੀ ਮੱਕੀ ਦੀ ਫਸਲ ਸੈਂਡ ਤੋਂ ਬਾਹਰ ਪਈ ਪਾਣੀ ਨਾਲ ਭਿੱਜ ਜਾਣ ਕਾਰਨ ਜਿੰਮੀਦਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ । ਜਦ ਕਿ ਅਸਮਾਨ ਉਪਰ ਬੱਦਲਾ ਦਾ ਕਹਿਰ ਅੱਜ ਬਾਅਦ ਦੁਪਿਹਰ ਵੀ ਬਦਸਤੂਰ ਜਾਰੀ ਰਿਹਾ । ਮੰਡੀ ਵਿੱਚ ਸੁੱਟੀ ਮੱਕੀ ਦੀ ਫਸਲ ਨੂੰ ਭਾਵੇਂ ਕਿਸਾਨਾਂ ਵਲੋਂ ਤਰਪਾਲਾ ਨਾਲ ਢੱਕ ਕੇ ਮੀਂਹ ਦੇ ਪਾਣੀ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ , ਮਗਰ ਫਿਰ ਵੀ ਮੱਕੀ ਵਾਲੀ ਜਗ੍ਹਾਂ ਵਿੱਚ ਪਾਣੀ ਭਰ ਜਾਣ ਕਾਰਨ ਫਸਲ ਦਾ ਨੁਕਸਾਨ ਹੋ ਗਿਆ ਅਤੇ ਪਾਣੀ ਹਰਲ ਹਰਲ ਕਰਦਾ ਦਾਣਾ ਮੰਡੀ ਦੇ ਫਰਸ ਉਪਰ ਘੁੰਮਦਾ ਆਮ ਵਿਖਾਈ ਦਿੱਤਾ ।


ਜਿੰਮੀਦਾਰਾਂ ਨੇ ਦੱਬੀ ਅਵਾਜ ਵਿੱਚ ਮੰਡੀ ਵਿੱਚ ਮੀਂਹ ਸਮੇਂ ਵਿਭਾਗ ਦੇ ਕੋਈ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਦਿਨ ਰਾਤ ਇੱਕ ਕਰਕੇ ਫਸਲ ਨੂੰ ਮੰਡੀ ਤੱਕ ਪਹੁੰਚਾਇਆ ਗਿਆ , ਮਗਰ ਇੱਥੇ ਮੰਡੀ ਵਿੱਚ ਫਸਲ ਦੀ ਸਾਂਭ ਸੰਭਾਲ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ । ਉਹਨਾਂ ਆਖਿਆ ਕਿ ਅਧਿਕਾਰੀਆ ਵਲੋਂ ‘ ਮੰਡੀ ਵਿੱਚ ਯੋਗ ਪ੍ਰਬੰਧਾਂ ਦੇ ਪ੍ਰਚਾਰ ਦੇ ਚਰਚੇ ਤਾਂ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾਂਦੇ ਹਨ , ਮਗਰ ਹਕੀਕਤ ਵਿੱਚ ਕੁੱਝ ਹੋਰ ਹੀ ਹੈ।



ਦੂਜੇ ਪਾਸੇ ਸਥਾਨਕ ਸ਼ਹਿਰ ਬਲਾਚੌਰ ਦੇ ਨੈਸ਼ਨਲ ਹਾਈਵੇ ਉਪਰ ਸਥਿਤ ਸਰਵਿਸ ਰੋਡ ਜਿੱਥੇ ਪਾਣੀ ਨਾਲ ਪੂਰੀ ਤਰ੍ਹਾਂ ਜਲ ਥਲ ਵੇਖੀ ਗਈ ਉਥੇ ਹੀ ਪਾਣੀ ਵਿੱਚ ਡੁੱਬੇ ਵੇਰਕਾ ਦੁੱਧ ਸ਼ੀਤਲ ਕੇਂਦਰ ਵੱਲੋਂ ਉਹ ਵੀ ਪਾਣੀ ਦੇ ਨਿਕਾਸ ਲਈ ਸਰਕਾਰਾਂ ਅਤੇ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਪੋਲ ਖੋਲ੍ਹੀ । ਵੇਰਕਾ ਦੁੱਧ ਸ਼ੀਤਲ ਕੇਂਦਰ ਦੀ ਬਿਲਡਿੰਗ ਪਾਣੀ ਨਾਲ ਘਿਰ ਜਾਣ ਕਾਰਨ ਤਲਾਬ ਦਾ ਰੂਪ ਧਾਰਨ ਕਰ ਗਈ । ਸਰਵਿਸ ਰੋਡ ਤੋਂ ਆਉਣ ਜਾਣ ਵਾਲੇ ਵਾਹਨਾ ਨੂੰ ਕਾਫੀ ਮੁਸ਼ਿਕਲਾ ਦਾ ਸਾਹਮਣਾ ਕਰਨਾ ਪਿਆ , ਪੈਂਦਲ ਤੁਰਨ ਵਾਲਿਆ ਲਈ ਤਾਂ ਇਹ ਸਰਵਿਸ ਰੋਡ ਅੱਜ ਪਾਣੀ ਨਾਲ ਭਰ ਜਾਣ ਕਾਰਨ ਵੱਡੀ ਮੁਸਿਬਤ ਬਣ ਚੁੱਕੀ ਸੀ।

Story You May Like