The Summer News
×
Tuesday, 21 May 2024

ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ 2024 ਲਈ ਰਜਿਸਟ੍ਰੇਸ਼ਨ ਦੀ ਹੋਈ ਸ਼ੁਰੂਆਤ: ਵਧੀਕ ਡਿਪਟੀ ਕਮਿਸ਼ਨਰ (ਜ਼)

ਸ੍ਰੀ ਮੁਕਤਸਰ ਸਾਹਿਬ, 21 ਨਵੰਬਰ: ਫਰਾਂਸ ਦੇ ਸ਼ਹਿਰ ਲਿਓਨ ਵਿੱਚ ਕਰਵਾਏ ਜਾ ਰਹੇ 47ਵੇਂ ਵਿਸ਼ਵ ਹੁਨਰ ਮੁਕਾਬਲੇ 2024, ਸਬੰਧੀ ਅੰਤਰਰਾਸ਼ਟਰੀ ਪੱਧਰ 'ਤੇ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਹਨ। ਵਿਸ਼ਵ ਹੁਨਰ ਮੁਕਾਬਲੇ 2024 ਬਾਰੇ ਜਾਣੂ ਕਰਵਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀ ਮੁਕਤਸਰ ਸਾਹਿਬ, ਕੰਵਰਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਹੁਨਰ ਮੁਕਾਬਲੇ 2024 ਲਈ ਪਹਿਲੇ ਪੱਧਰ ਦਾ ਮੁਕਾਬਲਾ ਜ਼ਿਲ੍ਹਾ ਪੱਧਰ 'ਤੇ ਆਯੋਜਿਤ ਕੀਤਾ ਜਾਣਾ ਹੈ।

 

 ਉਨ੍ਹਾਂ ਵੱਲੋਂ ਸਮੂਹ ਕਾਲਜ/ਆਈ.ਟੀ.ਆਈ./ ਪੋਲਿਟੈਕਨੀਕਲ ਕਾਲਜ ਦੇ ਮੁਖੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵਿਸ਼ਵ ਹੁਨਰ ਮੁਕਾਬਲੇ 2024 ਬਾਰੇ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਆਪਣੇ ਹੁਨਰ ਨੂੰ ਪਹਿਚਾਣਦੇ ਹੋਏ ਇਸ ਮੁਕਾਬਲੇ ਵਿੱਚ ਭਾਗ ਲੈ ਸਕਣ।

 

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਸ ਅਤੇ ਵਿਸ਼ਵ ਹੁਨਰ ਮੁਕਾਬਲੇ ਸਬੰਧੀ ਵੇਰਵੇ www.worldskillsindia.co.in ਦੇ ਰਿਸੋਰਸ ਟੈਬ 'ਤੇ ਵੇਖੇ ਜਾ ਸਕਦੇ ਹਨ, ਇਸ ਵਿੱਚ ਭਾਗ ਲੈਣ ਸਬੰਧੀ ਸਿਖਿਆਰਥੀਆਂ ਦੀ ਰਜਿਸਟ੍ਰੇਸ਼ਨ https:www.skillindiadigital.gov.in/home ਪੋਰਟਲ 'ਤੇ ਕੀਤੀ ਜਾ ਸਕਦੀ ਹੈ।  ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਦਾ ਜਨਮ 01 ਜਨਵਰੀ, 2002 ਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਨਵੰਬਰ 2023 ਹੈ।

Story You May Like