The Summer News
×
Thursday, 16 May 2024

ਗੁਰਮਤਿ ਸਮਰ ਕੈਂਪ ‘ਚ ਸਿਖਾਏ ਸੁਰੱਖਿਆ ਦੇ ਗੁਰ, ਪੜੋ ਖਬਰ

ਬਟਾਲਾ, 20 ਜੂਨ :  ਸਥਾਨਿਕ ਫਾਇਰ ਬ੍ਰਿਗੇਡ ਅਤੇ ਸਿਵਲ ਡਿਫੈਂਸ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ “ਨਾਗਰਿਕ ਸੁਰੱਖਿਆ ਜਾਗਰੂਕ ਕੈਂਪ ਗੁਰੂ ਨਾਨਕ ਸਕੂਲ (ਨਾਰੋਵਾਲ) ਸਿੰਬਲ ਵਿਖੇ ਲਗਾਇਆ । ਜਿਸ ਦਾ ਆਯੋਜਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਫਾਊਡੇਸ਼ਨ ਬਟਾਲਾ ਵਲੋਂ ਪੰਜਵੇਂ ਦਿਨ ਚੱਲ ਰਹੇ “10 ਰੋਜ਼ਾ ਗੁਰਮਤਿ ਸਮਰ ਕੈਂਪ” ਦੋਰਾਨ ਕੀਤਾ । ਇਸ ਮੌਕੇ ਸਟਾਫ ਫਾਇਰ ਬ੍ਰਿਗੇਡ, ਸੀ.ਡੀ. ਵਲੰਟੀਅਰ, ਪ੍ਰਬੰਧਕ ਅਤੇ ਵਿਦਿਆਰਥੀ ਹਾਜ਼ਰ ਸਨ।

 

ਪਹਿਲੇ ਸ਼ੈਸ਼ਨ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਸਭ ਤੋਂ ਵੱਧ ਵਿਨਾਸ਼ਕਾਰੀ ਕੁਦਰਤੀ ਆਫਤਾਂ ਵਿੱਚੋਂ ਭੁ.ਚਾਲ ਇਕ ਹੈ । ਭੁ.ਚਾਲ ਕਿਸੇ ਵੀ ਸਮੇਂ, ਦਿਨ ਜਾਂ ਰਾਤ ਨੂੰ ਚਾਣਚੱਕ ਬਿਨਾਂ ਪੂਰਵ ਸੂਚਨਾ ਅਤੇ ਚਿਤਾਵਨੀ ਦੇ ਆਉਂਦਾ ਹੈ ਤੇ ਹੱਸਦੇ ਵੱਸਦੇ ਲੋਕ ਜ਼ਖਮੀ ਜਾਂ ਮ.ਰ ਜਾਂਦੇ ਹਨ । ਭੁ.ਚਾਲ ਮੌਕੇ ਜੇਕਰ ਤੁਸੀਂ ਸਕੂਲ ਦੇ ਅੰਦਰ ਹੋ ਤਾਂ ਆਪਣੇ ਡੈਸਕ ਥੱਲੇ ਵੜ ਕੇ ਉਸ ਨੂੰ ਮਜਬੂਤੀ ਨਾਲ ਫੜ ਲਵੋ । ਆਪਣੇ ਘਰ ਜਾਂ ਕਿਸੇ ਮਕਾਨ ਦੇ ਅੰਦਰ ਹੋ ਤਾਂ ਕਿਸੇ ਮਜ਼ਬੂਤ ਜਾਂ ਉਚੇ ਪਲੰਘ (ਬੈਡ) ਥੱਲੇ ਬੈਠੋ ਅਤੇ ਉਥੇ ਉਹਨਾਂ ਚਿਰ ਟਿਕੇ ਰਹੋ ਜਿਨੀ੍ ਦੇਰ ਭੁ.ਚਾਲ ਦੇ ਝਟਕੇ ਖਤਮ ਨਹੀਂ ਹੁੰਦੇ । ਬਾਅਦ ਵਿਚ ਸਾਵਧਾਨੀਆਂ ਵਰਤਦੇ ਹੋਏ ਬਾਹਰ ਖੁੱਲੀ ਥਾਂ ‘ਤੇ ਆ ਜਾਵੋ। 

 

ਦੁਸਰੇ ਸ਼ੈਸ਼ਨ ਵਿਚ ਫਾਇਰ ਅਫ਼ਸਰ ਨੀਰਜ ਸ਼ਰਮਾਂ ਦੇ ਦਸਿਆ ਕਿ ਕਈ ਵਾਰ ਭੁ.ਚਾਲ ਕਾਰਣ ਸ਼ਾਰਟ ਸਰਕਟ ਜਾਂ ਕਿਸੇ ਹੋਰ ਕਾਰਣ ਅੱਗ ਲੱਗ ਜਾਵੇ ਤਾਂ ਸਥਿਤੀ ਅਨੁਸਾਰ ਅੱ/ਗ ਬੂਝਾਊ ਯੰਤਰ ਦੀ ਵਰਤੋ ਕਰਕੇ ਵੱਡੇ ਹਾ.ਦਸੇ ਤੋਂ ਬਚਿਆ ਜਾ ਸਕਦਾ ਹੈ । ਉਹਨਾਂ ਵਲੋਂ ਘਰੇਲੂ ਗੈ.ਸ ਸਿਲੈਂਡਰ ਦੀ ਸਾਂਭ ਸੰਭਾਲ ਬਾਰੇ ਦਸਿਆ । ਕਿਸੇ ਹੰਗਾਮੀ ਹਾਲਤ ਵਿਚ ਉਸ ਥਾਂ ਨੂੰ ਛੱਡ ਦਿਉ ਤੁਰੰਤ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਕਾਲ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਉ । ਉਹਨਾਂ ਵਲੋ ਅੱ+ਗ ਬੂਝਾਊ ਯੰਤਰਾਂ ਦੀ ਜਾਣਕਾਰੀ ਦੇਣ ਉਪਰੰਤ ਮੋਕ ਡਰਿਲ ਕਰਵਾਈ ਗਈ । ਜਿਸ ਵਿਚ ਹਾਜ਼ਰ ਸਾਰੇ ਵਿਦਿਆਰਥੀਆਂ ਤੇ ਕੈਂਪ ਪ੍ਰਬੰਧਕਾਂ ਨੇ ਹਿੱਸਾ ਲਿਆ ।ਇਹ ਕੈਂਪ ਪੰਜਾਬ ਅੰਬੈਸਡਰ, ਵਿਲਿਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ, ਜ਼ੋਨ-4-ਸਲੂਸ਼ਨ-ਨਵੀ ਦਿੱਲੀ, ਨੋਲੇਜ਼ ਪਾਰਟਨਰ, ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ ਅਤੇ ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ ਵਲੋਂ ਪੂਰਾ ਸਹਿਯੋਗ ਕੀਤਾ ਗਿਆ।

Story You May Like