The Summer News
×
Tuesday, 21 May 2024

ਡੇਅਰੀ ਸਿਖਲਾਈ ਕੋਰਸ ਲਈ ਬਿਨੈਕਾਰਾਂ ਦੀ ਚੋਣ 5 ਮਾਰਚ ਨੂੰ

ਪਟਿਆਲਾ, 1 ਮਾਰਚ: ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਟਿਆਲਾ ਚਰਨਜੀਤ ਸਿੰਘ ਨੇ ਦੱਸਿਆ ਕਿ ਮਿਤੀ 11-03-2024   ਨੂੰ ਦੋ ਹਫ਼ਤੇ  ਦਾ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅਨੁਸੂਚਿਤ ਜਾਤੀ ਸਪੈਸ਼ਲ ਡੇਅਰੀ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ,  ਸੰਗਰੂਰ, ਬੀਜਾ (ਲੁਧਿਆਣਾ) ਸੈਂਟਰਾਂ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ ਮਿਤੀ 05-03-2024 ਨੂੰ ਸਵੇਰੇ 10:30 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ  ਵਿਖੇ ਕੀਤੀ ਜਾਣੀ ਹੈ।


ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰ  ਦਫ਼ਤਰ ਵਿਖੇ  ਘੱਟੋ ਘੱਟ ਪੰਜਵੀਂ ਪਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ,  ਬੈਂਕ ਖਾਤੇ ਦੀ ਕਾਪੀ,  1 ਫ਼ੋਟੋ  ਨਾਲ ਲੈ ਕੇ ਆਉਣ। 750/- ਰੁਪਏ  ਫ਼ੀਸ  ਜੋ ਕਿ ਟਰੇਨਿੰਗ ਸਮੇਂ ਜਮ੍ਹਾ ਕਰਵਾਈ ਜਾਣੀ ਹੈ, ਟਰੇਨਿੰਗ ਪ੍ਰਾਪਤ ਕਰਤਾ ਨੂੰ ਵਾਪਸ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਨੈਸ਼ਨਲ ਲਾਇਵਸਟਾਕ ਮਿਸ਼ਨ ਤਹਿਤ ਜਮ੍ਹਾ ਕਰਵਾਈ ਜਾਵੇਗੀ। ਸਿੱਖਿਆਰਥੀਆਂ ਲਈ ਟਰੇਨਿੰਗ ਦੀ ਉਮਰ 18 ਤੋਂ 55 ਸਾਲ ਅਤੇ ਪਿੰਡ ਦਾ ਵਸਨੀਕ ਹੋਣਾ ਜ਼ਰੂਰੀ ਹੈ। ਚਾਹਵਾਨ ਉਮੀਦਵਾਰ ਦਫ਼ਤਰ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਸਰਕਾਰੀ ਕੁਆਟਰ ਨੰਬਰ 313-321, ਬਲਾਕ-14 ਟਾਈਪ-5 , ਘਲੋੜੀ ਗੇਟ, ਸਾਹਮਣੇ ਮਹਿੰਦਰਾ ਕਾਲਜ ਗੇਟ,  ਪਟਿਆਲਾ ਵਿਖੇ ਕਾਊਂਸਲਿੰਗ ਲਈ ਆਉਣ। ਉਨ੍ਹਾਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਸਰਕਾਰ ਦੀ ਇਸ ਸਕੀਮ ਦਾ ਲਾਹਾ ਲੈਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ 94644-70334 ਤੇ ਸੰਪਰਕ ਕੀਤਾ ਜਾ ਸਕਦਾ ਹੈ।

Story You May Like