The Summer News
×
Saturday, 18 May 2024

ਟਰੈਫਿਕ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ 14 ਬੁਲਟ ਮੋਟਰ ਸਾਇਕਲਾਂ ਦੇ ਨਸ਼ਟ ਕੀਤੇ ਸਲੰਸਰ,ਪੜੋ ਖਬਰ

 ਗੁਰਦਾਸਪੁਰ : ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਖਿਲਾਫ ਟਰੈਫਿਕ ਪੁਲਸ ਨੇ ਗੁਰਦਾਸਪੁਰ ਵਿਚ ਕੱਸਿਆ ਸ਼ਿਕੰਜਾ ਮੱਛੀ ਮਾਰਕੀਟ ਚੌਂਕ ਵਿਖੇ 14 ਬੁਲਟ ਮੋਟਰਸਾਈਕਲ ਸਵਾਰਾਂ ਦੇ ਪਟਾਕਿਆਂ ਵਾਲ਼ੇ ਸਲੰਸਰ ਲਵਾ ਕੇ ਨਸ਼ਟ ਕੀਤੇ ਜੋ ਸਲੰਸਰ ਵਾਪਿਸ ਲੈਣ ਦੇ ਲਈ ਸਿਫ਼ਾਰਸ਼ਾ ਕਰਵਾ ਰਹੇ ਸਨ ਅਤੇ ਬੁਲਟ ਮੋਟਰਸਾਈਕਲ ਤੇ ਪਟਾਕੇ ਵਜਾਉਣ ਵਾਲਿਆਂ ਨੂੰ ਤਾੜਨਾ ਕੀਤੀ ਕਿ ਜੇਕਰ ਕਿਸੇ ਨੇ ਸ਼ਹਿਰ ਅੰਦਰ ਬੁਲਟ ਮੋਟਰਸਾਈਕਲ ਦੇ ਪਟਾਕੇ ਵਜ੍ਹਾ ਕੇ ਸਹਿਰ ਅੰਦਰ ਹੁੱਲੜਬਾਜੀ ਕੀਤੀ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਅਤੇ ਟ੍ਰੈਫਿਕ ਵਿਵਸਥਾ ਨੂੰ ਸਹੀ ਰੱਖਣ ਦੇ ਲਈ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅੱਜ ਮੱਛੀ ਮਾਰਕੀਟ ਚੌਂਕ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ 14 ਬੁਲਟ ਮੋਟਰਸਾਈਕਲ ਨੂੰ ਲੱਗੇ ਪਟਾਕਿਆਂ ਵਾਲ਼ੇ ਸਲੰਸਰ ਲਵਾਂ ਕੇ ਉਨ੍ਹਾਂ ਨੂੰ ਨਸ਼ਟ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਲੋਕ ਸਲੰਸਰ ਵਾਪਸ ਮੰਗਣ ਦੇ ਲਈ ਸਿਫ਼ਾਰਸ਼ਾਂ ਕਰਵਾ ਰਹੇ ਸਨ ਜਿਸ ਕਰਕੇ ਇਹ ਸਲੰਸਰ ਨਸ਼ਟ ਕੀਤੇ ਗਏ ਹਨ ਅਤੇ ਨਾਲ ਹੀ ਤਾੜਨਾ ਕੀਤੀ ਗਈ ਹੈ ਕਿ ਜੇਕਰ ਕੋਈ ਸ਼ਹਿਰ ਅੰਦਰ ਹੁੱਲੜਬਾਜੀ ਕਰਦਾ ਜਾਂ ਫਿਰ ਮੋਟਰ ਸਾਇਕਲਾਂ ਦੇ ਪਟਾਕੇ ਵਜਾਉਂਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Story You May Like