The Summer News
×
Friday, 17 May 2024

ਬਟਾਲਾ ਹਲਕੇ ਦੇ ਲੋਕਾਂ ਦੀਆਂ ਮੁਸ਼+ਕਿਲਾਂ ਹੱਲ ਕਰਨਾ ਮੇਰੀ ਮੁੱਖ ਤਰਜੀਹ- ਵਿਧਾਇਕ ਸ਼ੈਰੀ ਕਲਸੀ

ਬਟਾਲਾ, 30 ਮਈ : ਬਟਾਲਾ ਸ਼ਹਿਰ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਲੜੀ ਤਹਿਤ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋ ਖਜੂਰੀ ਗੇਟ, ਬਾਲਮੀਕਿ ਮੁਹੱਲਾ ਵਿਖੇ ਨਵੀਂ ਗਲੀਆਂ ਬਣਾਉਣ ਦਾ ਕੰਮ ਸੁਰੂ ਕਰਵਾਇਆ ਗਿਆ। ਉਨਾਂ ਸਬੰਧਤ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਅੰਦਰ ਕੰਮ ਪੂਰਾ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਮੁਹੱਲਾ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਗਲੀਆਂ ਬਣ ਜਾਣ ਨਾਲ ਉਨਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਮੈਨੇਜਰ ਅਤਰ ਸਿੰਘ ਸੀਨੀਅਰ ਮੀਤ ਪ੍ਰਧਾਨ ਆਪ ਪਾਰਟੀ, ਦਿਨੇਸ਼ ਖੋਸਲਾ, ਗਗਨ ਬਟਾਲਾ, ਮਾਣਿਕ ਮਹਿਤਾ, ਨਿੱਕੂ ਹੰਸਪਾਲ, ਮੁਹੱਲਾ ਵਾਸੀ ਅਤੇ ਪਾਰਟੀ ਦੇ ਵਾਲੰਟੀਅਰ ਮੋਜੂਦ ਸਨ।


ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਕਿ ਹਲਕਾ ਵਾਸੀਆਂ ਦੀਆਂ ਮੁਸ਼+ਕਿਲਾਂ ਹੱਲ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ ਅਤੇ ਵਿਕਾਸ ਕੰਮਾਂ ਵਿੱਚ ਕੋਈ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਬਟਾਲਾ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਬਟਾਲਾ ਸ਼ਹਿਰ ਵਿੱਚ ਵਿਕਾਸ ਕੰਮ ਹੋਰ ਤੇਜ਼ਗਤੀ ਨਾਲ ਕਰਵਾਏ ਜਾਣਗੇ। ਸ਼ਹਿਰ ਅੰਦਰ ਵਿਕਾਸ ਕੰਮ ਕਰਵਾਉਣਾ ਅਤੇ ਲੋਕਾਂ ਦੀਆਂ ਮੁਸ਼.ਕਿਲਾਂ ਹੱਲ ਕਰਨਾ ਉਨਾਂ ਦੀ ਮੁੱਖ ਤਰਜੀਹ ਹੈ ਅਤੇ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਨੂੰ ਵਿਕਾਸ ਪੱਖੋ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।


ਕਾਬਲੋਗੌਰ ਹੈ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਹਲਕੇ ਅੰਦਰ ਵਿਕਾਸ ਕੰਮ ਬਿਨਾਂ ਪੱਖਪਾਤ ਦੇ ਸੁਚਾਰੂ ਢੰਗ ਨਾਲ ਕਰਵਾਏ ਜਾ ਰਹੇ ਹਨ ਅਤੇ ਹਲਕੇ ਦੇ ਸ਼ਹਿਰੀ ਤੇ ਰੂਰਲ ਖੇਤਰ ਦੇ ਵਿਕਾਸ ਲਈ ਦ੍ਰਿ.ੜ ਸੰ.ਕ.ਲ.ਪ ਹਨ। ਇਤਿਹਾਸਕ ਤੇ ਧਾਰਮਿਕ ਸ਼ਹਿਰ ਦੇ ਵਿਕਾਸ ਤਹਿਤ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕੰਮ ਕੀਤੇ ਗਏ ਹਨ। ਸ਼ਹਿਰ ਦੀ ਅਮੀਰ ਵਿਰਾਸਤ ਸੰਭਾਲਣ ਲਈ ਜ਼ਿਕਰਯੋਗ ਸਫਲ ਯਤਨ ਕੀਤੇ ਗਏ ਹਨ। ਗਾਂਧੀ ਚੋਂਕ ਤੋਂ ਹੰਸਲੀ ਪੁਲ ਦੇ ਬਾਜ਼ਾਰ ਵੱਲ ਨੂੰ ਨਵੀਂ ਸ਼ਾਨਦਾਰ ਸਟਰੀਟ ਲਾਈਟਸ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਦੇ ਮੁੱਖ ਚੋਕਾਂ ਨੂੰ ਚੋੜਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੀ ਹੈ। ਸ਼ਹਿਰ ਅੰਦਰ ਖੂਬਸੂਰਤ ਪਾਰਕ ਉਸਾਰੇ ਜਾ ਰਹੇ ਹਨ ਅਤੇ ਸ਼ਹਿਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਲਈ ਜ਼ਿਕਰਯੋਗ ਉਪਰਾਲੇ ਕੀਤੇ ਗਏ ਹਨ।

Story You May Like