The Summer News
×
Friday, 10 May 2024

ਸਿਹਤ ਵਿਭਾਗ ਨੇ ਕੈਂਸਰ ਜਾਗਰੂਕਤਾ ਸੈਮੀਨਾਰ ਕਰਵਾਇਆ

ਬਟਾਲਾ , 13 ਫਰਵਰੀ : ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾ: ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ: ਰਵਿੰਦਰ ਸਿੰਘ ਐਸ ਐਮ ਓ ਦੀ ਅਗਵਾਈ ਹੇਠ ,ਐਨ ਸੀ ਡੀ ਟੀਮ ਬਟਾਲਾ ਵੱਲੋ ਵਿਸਵ ਕੈਸਰ ਦਿਵਸ ਮਨਾਉਦੇ ਹੋਏ ਵੱਖ-ਵੱਖ ਸਕੂਲਾਂ ਵਿੱਚ ਸਰਕਾਰੀ ਸੀਨੀਅਕ ਸੈਕੰਡਰੀ ਕੰਨਿਆ ਸਕੂਲ ਧਰਮਸਾਲਾ ਬਟਾਲਾ ਅਤੇ ਸਰਕਾਰੀ ਸੀ: ਸਕੈ: ਕੰਨਿਆ ਸਕੂਲ ਗਾਂਧੀ ਕੈਪ ਬਟਾਲਾ ਵਿਖੇ ਕੈਂਸਰ ਜਾਗਰੂਕ ਸੈਮੀਨਾਰ ਲਗਾਏ ਗਏ।


ਡਾ.ਮਨਦੀਪ ਕੌਰ ਨੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਕੈਂਸਰ ਰੋਗ ਅਜੋਕੇ ਦਿਨਾਂ ਵਿੱਚ ਵੱਧ ਰਿਹਾ ਹੈ,ਜਿਸ ਦੇ ਕਈ ਕਾਰਨ ਹਨ, ਜਿਵੇਂ ਕੈਮਿਕਲ ਦੀ ਦੁਰਵਰਤੋਂ,ਸਿਗਰਟ, ੀੜੀ ਅਤੇ ਤੰਬਾਕੂ ਦਾ ਵੱਧ ਪ੍ਰਯੋਗ,ਫਾਈਬਰ ਡਾਇਟ ਦਾ ਘੱਟ ਖਾਣਾ ਆਦਿ।


ਡਾ. ਮਨਦੀਪ ਕੌਰ ਨੇ ਦੱਸਿਆ ਕਿ ਕੈਸਰ ਇਕ ਬਿਮਾਰੀ ਹੈ ,ਜੋ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ। ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਸਰ ਅਤੇ ਬ੍ਰੈਸਟ ਦਾ ਕੈਂਸਰ ਬਹੁਤ ਆਮ ਹੈ। ਪੰਜਾਬ ਸਰਕਾਰ ਵੱਲੋ ਬੱਚੇਦਾਨੀ ਦੇ ਮੂੰਹ ਅਤੇ ਬ੍ਰੈਸਟ ਲਈ 30 ਸਾਲ ਤੋ ਵੱਧ ਔਰਤਾਂ ਦੇ ਸਕਰੀਨਿੰਗ ਟੈਸਟ ਕੀਤੇ ਜਾਦੇ ਹਨ । ਉਹਨਾ ਦੱਸਿਆ ਕਿ ਔਰਤਾਂ ਦਾ ਜਲਦੀ ਸਕਰੀਨਿੰਗ ਕਰਕੇ ਬੀਮਾਰੀ ਨੂੰ ਲੱਭ ਕੇ ਕਾਬੂ ਪਾਇਆ ਜਾਦਾ ਹੈ। ਇਸ ਤੋ ਇਲਾਵਾ ਫੇਫੜੇ,ਗਲੇ,ਗਦੂਦਾ,ਆਤੜੀਆਂ,ਚਮੜੀ ਦਾ ਕੈਂਸਰ ਕਾਫੀ ਆਮ ਹੈ। ਅਜੋਕੇ ਸਮੇ ਵਿੱਚ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਮੂੰਹ,ਗਲੇ,ਜੁਬਾਨ,ਫੇਫੜੇ,ਮਸਾਣੀਆਂ ਦਾ ਕੈਂਸਰ ਬਹੁਤ ਆਮ ਹੈ। ਇਸਦਾ ਸਮੇ ਸਿਰ ਇਲਾਜ ਕਰਵਾਉਣ ਨਾਲ ਜਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

Story You May Like