The Summer News
×
Tuesday, 21 May 2024

ਇਨਕਮ ਟੈਕਸ ਦੀ ਜਾਂਚ ਟੀਮ ਨੇ ਓਪਨ ਡੋਰ ਚਰਚ ਖੋਜੇਵਾਲ 'ਤੇ ਕੀਤੀ ਛਾਪੇਮਾਰੀ ,ਪੜ੍ਹੋ ਖਬਰ

ਕਪੂਰਥਲਾ : ਇਨਕਮ ਟੈਕਸ ਦੀ ਜਾਂਚ ਟੀਮ ਨੇ ਕਪੂਰਥਲਾ ਦੇ ਓਪਨ ਡੋਰ ਚਰਚ ਖੋਜੇਵਾਲ 'ਤੇ ਛਾਪੇਮਾਰੀ ਕੀਤੀ ਹੈ। ਕਪੂਰਥਲਾ ਦਾ ਇਹ ਚਰਚ ਕਾਫੀ ਸਮੇਂ ਤੋਂ ਚਰਚਾ 'ਚ ਸੀ, ਜਿਸ ਦਾ ਇਕ ਕਾਰਨ ਚਰਚ ਦੀ ਵਧਦੀ ਲੋਕਪ੍ਰਿਅਤਾ ਅਤੇ ਇਸ ਦੀਆਂ ਵੱਖ-ਵੱਖ ਆਲੀਸ਼ਾਨ ਇਮਾਰਤਾਂ ਦਾ ਨਿਰਮਾਣ ਵੀ ਸੀ ਬੇਸ਼ਕ ਟੀਮ ਨੇ ਅਧਿਕਾਰਤ ਤੌਰ 'ਤੇ ਕੁਝ ਵੀ ਨਹੀਂ ਦੱਸਿਆ, ਪਰ ਇਸ ਦੌਰਾਨ ਵਿਦੇਸ਼ਾਂ ਤੋਂ ਚਰਚ ਦੇ ਪ੍ਰਬੰਧਕਾਂ ਵੱਲੋਂ ਪ੍ਰਾਪਤ ਫੰਡਿੰਗ ਦੇ ਵੇਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ। ਚਰਚ ਦੇ ਸਾਰੇ ਗੇਟ ਤੇ ਕੇਂਦਰੀ ਸੁਰੱਖਿਆ ਬਲ ਅਤੇ ਖੇਤਰੀ ਪੁਲਿਸ ਵਿਭਾਗ ਤੈਨਾਤ ਹੈ ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਆਗਿਆ ਨਹੀਂ ਹੈ।

Story You May Like