The Summer News
×
Tuesday, 21 May 2024

ਧੋਬੀਆਣਾ ਬਸਤੀ ਦੇ ਇੱਕ ਮਕਾਨ ਦੀ ਡਿੱਗੀ ਛੱਤ, ਇਕ ਦੀ ਮੌਤ ਦੋ ਗੰਭੀਰ ਜ਼ਖਮੀ

ਬਠਿੰਡਾ, ਜਸਕਰਨ ਸਿੰਘ ਮੀਤ । ਪੰਜਾਬ ਵਿੱਚ ਬੀਤੇ ਦਿਨ ਹੋਈ ਬੇਮੌਸਮੀ ਬਰਸਾਤ ਨੇ ਜਿੱਥੇ ਜਨਜੀਵਨ ਪ੍ਰਭਾਵਤ ਕੀਤਾ ਉਥੇ ਹੀ ਗਰੀਬ ਲੋਕਾਂ ਲਈ ਵੀ ਆਫਤ ਬਣ ਰਹੀ ਹੈ, ਬਠਿੰਡਾ ਦੇ ਧੋਬੀਆਣਾ ਬਸਤੀ ਵਿਖੇ ਤੇਜ਼ ਬਾਰਿਸ਼ ਗਰੀਬ ਪਰਿਵਾਰ ਲਈ ਆਫਤ ਬਣ ਕੇ ਆਈ ਤੇਜ਼ ਬਾਰਿਸ਼ ਕਾਰਨ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਛੱਤ ਡਿੱਗਣ ਨਾਲ ਛੱਤ ਦੇ ਨੀਚੇ ਪਏ ਚਾਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਜ਼ਖ਼ਮੀਆਂ ਵਿਚ ਇਕ ਔਰਤ ਅਤੇ ਬੱਚੇ ਵੀ ਸ਼ਾਮਲ ਸੀ, ਔਰਤ ਨੂੰ ਡਾ. ਨੇ ਮਿਰਤਕ ਘੋਸ਼ਿਤ ਕਰ ਦਿੱਤਾ, ਜਦੋਂ ਕੇ ਬਾਕੀਆਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

 

ਮ੍ਰਿਤਕ ਔਰਤ ਦੀ ਲੜਕੀ ਨੇ ਦੱਸਿਆ ਘਰ ਦੀ ਛੱਤ ਕਮਜ਼ੋਰ ਸੀ ਅਤੇ ਕਈ ਵਾਰ ਮਕਾਨ ਮਾਲਕ ਨੂੰ ਇਸ ਦੀ ਰਿਪੇਅਰ ਕਰਨ ਲਈ ਵੀ ਕਿਹਾ ਸੀ ਪਰ ਤੇਜ਼ ਬਾਰਿਸ਼ ਕਰਕੇ ਛੱਤ ਡਿੱਗ ਗਈ। ਜਿਸ ਦੇ ਹੇਠਾਂ ਆਉਣ ਨਾਲ ਉਸ ਦੀ ਮਾਤਾ ਦੀ ਮੌਤ ਹੋ ਗਈ, ਉਧਰੋਂ ਬਠਿੰਡਾ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਡੈਡ ਹਾਊਸ ਵਿਚ ਭੇਜ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Story You May Like