The Summer News
×
Friday, 17 May 2024

ਗਾਇਕ ਦੇਵ ਖਹਿਰਾ ਦੇ ਨਵੇਂ ਗੀਤ ਦੀ ਸ਼ੂਟਿੰਗ ਮੁਕੰਮਲ, ਜਲਦੀ ਹੋਵੇਗਾ ਲੋਕਾਂ ਦੀ ਕਚਹਿਰੀ 'ਚ ਨਵਾਂ ਗੀਤ ਪੇਸ਼

ਖਡੂਰ ਸਾਹਿਬ : ਪਿਛਲੇ ਦਿਨੀਂ ਪੰਜਾਬੀ ਗਾਇਕ ਦੇਵ ਖਹਿਰਾ ਦੇ ਆ ਰਹੇ ਨਵੇਂ ਗਾਣੇ ਦੀ ਵੀਡੀਓ ਦੀ ਸ਼ੂਟਿੰਗ ਕਸਬਾ ਖਡੂਰ ਸਾਹਿਬ, ਨਾਗੋਕੇ ਅਤੇ ਪਿੰਡ ਵੈਰੋਵਾਲ ਵਿਖੇ ਵੱਖ ਵੱਖ ਲੋਕੇਸਨਾਂ ਤੇ ਕੀਤੀ ਗਈ। ਸ਼ੂਟਿੰਗ ਮੁਕੰਮਲ ਹੋਣ ਉਪਰੰਤ ਗਾਇਕ ਦੇਵ ਖਹਿਰਾ ਨੇ ਦੱਸਿਆ ਕਿ ਪੰਜਾਬ ਦੀ ਇਕ ਪੀੜ੍ਹੀ ਅੱਤਵਾਦ ਦੇ ਕਾਲੇ ਦੌਰ ਨੇ ਨਿਗਲ ਲਈ ਅਤੇ ਹੁਣ ਜੋ ਪੰਜਾਬ ਵਿੱਚ ਨਸ਼ਿਆਂ ਦੇ ਅੱਤਵਾਦ ਦਾ ਛੇਵਾਂ ਦਰਿਆ ਵਹਿ ਰਿਹਾ ਹੈ।


ਉਸ ਨੇ ਇੱਕ ਪੀੜ੍ਹੀ ਨੂੰ ਹੱਥ ਪਾਇਆ ਹੋਇਆ ਹੈ।ਆਏ ਦਿਨ ਪੰਜਾਬ ਦੇ ਨੌਜਵਾਨ ਨਸ਼ੇ ਦੀ ਓਵਰਡੋਜ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸ ਤ੍ਰਾਸਦੀ ਨੂੰ ਉਨ੍ਹਾਂ ਨੇ ਆਪਣੇ ਗੀਤ ਵਿਚ ਬਿਆਨ ਕੀਤਾ ਹੈ। ਇਸ ਗਾਣੇ ਨੂੰ ਦੇਵ ਖਹਿਰਾ ਨੇ ਖ਼ੁਦ ਲਿਖਿਆ ਅਤੇ ਗਾਇਆ ਹੈ। ਗਾਣੇ ਦਾ ਸੰਗੀਤ ਉਭਰ ਰਹੇ ਸੰਗੀਤਕਾਰ ਆਰ ਦੀਪ ਵਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨਿੱਝਰ ਵਲੋਂ ਵੀਡੀਓ ਦੀ ਡਾਇਰੈਕਸ਼ਨ ਦਿੱਤੀ ਗਈ ਤੇ ਵੀਡੀਓ ਵਿਚ ਦੇਵ ਖਹਿਰਾ ਤੋਂ ਬਿਨਾਂ ਮਨਜੀਤ ਰਾਏ, ਹਰਪ੍ਰੀਤ ਕੌਰ ਹੈਪੀ, ਸੁਖਜਿੰਦਰ ਨਿੱਝਰ, ਹੈਰੀ ਗਿੱਲ, ਗੁਰਭੇਜ ਰੰਧਾਵਾ, ਪ੍ਰੀਤ ਨਿੱਝਰ ਅਤੇ ਸੀਤਲ ਸਿੰਘ ਖਹਿਰਾ ਨੇ ਵੱਖ ਵੱਖ ਭੂਮਿਕਾ ਨਿਭਾਈਆਂ ਹਨ। ਇਸ ਗਾਣੇ ਨੂੰ ਵਿਸਾਖੀ ਦੇ ਸ਼ੁਭ ਮੌਕੇ ਤੇ ਵੱਖ ਵੱਖ ਟੀ ਵੀ ਚੈਨਲਾਂ ਉਪਰ ਰਿਲੀਜ਼ ਕੀਤਾ ਜਾਵੇਗਾ।

Story You May Like