The Summer News
×
Monday, 20 May 2024

ਮੋਟਰ ਸਾਈਕਲ ਅਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਦੋ ਸਕੇ ਭਰਾਵਾਂ ਦੀ ਹੋਈ ਮੌ.ਤ

ਤਰਨ ਤਾਰਨ : ਕਸਬਾ ਸੁਰਸਿੰਘ ਵਿਖੇ ਇਕ ਜਬਰਦਸਤ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ XUV-(PB47-F-0515 ਅੰਮ੍ਰਿਤਸਰ ਤੋਂ ਭਿੱਖੀਵਿੰਡ ਨੂੰ ਜਾ ਰਹੀ ਸੀ ਤਾਂ ਜਦੋਂ ਉਹ ਕਸਬਾ ਸੁਰਸਿੰਘ ਤੋਂ ਥੋੜ੍ਹੀ ਅੱਗੇ ਪਹੁੰਚੀ ਤਾਂ ਇਕ ਮੋਟਰਸਾਈਕਲ PB38-B-7336 ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੋਨੋਂ ਸਕੇ ਭਰਾ ਗੁਰਬੀਰ ਸਿੰਘ ਅਤੇ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਮੌਤ ਹੋ ਗਈ।


ਜਦਕਿ ਗੱਡੀ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਓਧਰ ਮੌਕੇ ਤੇ ਪਹੁੰਚੀ ਸੁਰ ਸਿੰਘ ਪੁਲਿਸ ਵੱਲੋਂ ਮੋਟਰ ਸਾਈਕਲ ਅਤੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਦੋਨਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹਾ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ, ਅਤੇ ਪਰਿਵਾਰ ਅਤੇ ਪਿੰਡ ਵਿੱਚ ਗਮਗੀਨ ਮਾਹੌਲ ਛਾਇਆ ਹੋਇਆ ਸੀ ਅਤੇ ਇਸ ਦੌਰਾਨ ਮ੍ਰਿਤਕ ਨੌਜਵਾਨਾਂ ਦਾ ਅੰਤਿਮ ਸਸਕਾਰ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਭਿਆਨਕ ਵਾਪਰੀ ਇਸ ਦੁੱਖ ਦੀ ਘੜੀ ਵਿੱਚ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਿੰਡ ਸੁਰਸਿੰਘ ਵਿਖੇ ਜਾ ਕੇ ਨੌਜਵਾਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।


ਪੰਜਾਬ ਸਰਕਾਰ ਅਰਬਾਂ ਦੀ ਸਹੂਲਤ ਇਸ ਪਰਵਾਰ ਨੂੰ ਮੁਹਈਆ ਕਰਵਾਏਗੀ ਹੋਰ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੱਡੀ ਸਵਾਰ ਵਿਅਕਤੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ ਫਿਲਹਾਲ ਪੁਲਿਸ ਚੌਕੀ ਸੁਰ ਸਿੰਘ ਵੱਲੋਂ xuv ਗੱਡੀ ਦੇ ਡਰਾਈਵਰ ਤੇ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


 


 


 

Story You May Like